ਗਿੱਲਾ ਸੁੱਕਾ ਕੂੜਾ ਵੱਖਰਾ ਨਾ ਕਰਨ ਵਾਲੇ ਦੇ ਚਲਾਨ ਕੀਤੇ
ਐਸ.ਏ.ਐਸ ਨਗਰ, 17 ਨਵੰਬਰ - ਨਗਰ ਨਿਗਮ ਮੁਹਾਲੀ ਦੀ ਸਫਾਈ ਸ਼ਾਖਾ ਵਲੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ ਨਾ ਕਰਨ ਵਾਲੇ ਦੇ ਚਲਾਨ ਕੀਤੇ ਜਾ ਰਹੇ ਹਨ। ਇਸਦੇ ਤਹਿਤ ਨਗਰ ਨਿਗਮ ਦੇ ਸ਼ਾਹੀਮਾਜਰਾ ਸਥਿਤ ਆਰ ਐਮ ਸੀ ਪੁਆਇੰਟ ਵਿਖੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਦੀਪਕ ਵੱਲੋਂ ਗਿੱਲਾ ਸੁੱਕਾ ਕੂੜਾ ਵੱਖ ਨਾ ਕਰਨ ਵਾਲਿਆਂ ਦੇ ਚਾਲਾਨ ਕੀਤੇ ਗਏ।

ਇਸ ਮੌਕੇ ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਕੂੜੇਦਾਨਾਂ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਵੱਖ ਨਾ ਕਰਨ ਵਾਲਿਆਂ ਦੇ ਚਾਲਾਨ ਕਰਨ ਦੀ ਮੁਹਿੰਮ ਆਰੰਭ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।