
ਸਵਾਮੀ ਵਿਵੇਕਾ ਨੰਦ ਅੱਜ ਵੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ - ਅਰੁਣ ਅਰੋੜਾ
ਨਵਾਂਸ਼ਹਿਰ - ਮਿਨਿਸਟ੍ਰੀ ਆੱਫ ਯੂਥ ਅਫੇਅਰ ਅਤੇ ਸਪੋਰਟਸ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਜਿਸ ’ਚ ਸਵਾਮੀ ਵਿਵੇਕਾ ਨੰਦ ਦੇ ਜੀਵਨ ’ਤੇ ਚਾਨਣਾ ਪਾਇਆ ਗਿਆ।
ਨਵਾਂਸ਼ਹਿਰ - ਮਿਨਿਸਟ੍ਰੀ ਆੱਫ ਯੂਥ ਅਫੇਅਰ ਅਤੇ ਸਪੋਰਟਸ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਜਿਸ ’ਚ ਸਵਾਮੀ ਵਿਵੇਕਾ ਨੰਦ ਦੇ ਜੀਵਨ ’ਤੇ ਚਾਨਣਾ ਪਾਇਆ ਗਿਆ।
ਸਭ ਤੋਂ ਪਹਿਲਾਂ ਉਨ੍ਹਾਂ ਦੀ ਤਸਵੀਰ ਅੱਗੇ ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ, ਪ੍ਰਿੰਸੀਪਲ ਡਾ. ਪਲਵਿੰਦਰ ਕੁਮਾਰ, ਇੰਜ. ਜਫਤਾਰ ਅਹਿਮਦ, ਇੰਜ. ਆਰ ਕੇ ਮੂੰਮ, ਪ੍ਰੋ. ਅੰਕੁਸ਼ ਨਿਝਾਵਨ, ਅਰੁਣ ਅਰੋੜਾ, ਪੋ੍ਰ. ਦਿਵਿਅਮ ਸਕਸੈਨਾ ਨੇ ਸਾਂਝੇ ਤੌਰ ’ਤੇ ਫੁੱਲ ਭੇਟ ਕਰਕੇ ਨਮਨ ਕੀਤਾ। ਉਸ ਤੋਂ ਬਾਅਦ ਸਰਿਆਂ ਨੇ ਮੰਤਰਾਲੇ ਦੇ ਵੈਬ ਕਾਸਟ ’ਤੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਸੁਣਿਆ, ਜੋ ਰਾਸ਼ਟਰੀ ਯੁਵਕ ਮੇਲੇ, ਨਾਸਿਕ ਵਿਖੇ ਨੌਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਬਾਅਦ ਮੈਨੇਜਮੈਂਟ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਅਰੁਣ ਅਰੋੜਾ, ਪ੍ਰੋ. ਅੰਕੁਸ਼ ਨਿਝਾਵਨ ਅਤੇ ਪ੍ਰੋ. ਇੰਦਰਨੀਲ ਗਾਂਗੁਲੀ ਨੇ ਦੱਸਿਆ ਕਿ ਹਰ ਸਾਲ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਇਸ ਸਾਲ ਦਾ ਥੀਮ ਸਬ ਕੁੱਝ ਤੁਹਾਡੇ ਦਿਮਾਗ ’ਚ ਹੈ। ਇਸ ਦਾ ਮਕਸਦ ਇਹ ਸਮਝਾਉਣਾ ਹੈ ਕਿ ਜੇਕਰ ਤੁਸੀਂ ਕੁਝ ਕਰਨ ਦਾ ਫੈਸਲਾ ਕਰ ਲੈਂਦੇ ਹੋ ਤਾਂ ਤੁਹਾਨੂੰ ਉਸ ਨੂੰ ਪੂਰਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਜੇਕਰ ਅਸੀਂ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਨੂੰ ਆਪਣੇ ਜੀਵਨ ’ਚ ਅਪਣਾਈਏ ਤਾਂ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਸਵਾਮੀ ਜੀ ਨੇ ਨੌਜਵਾਨਾਂ ਨੂੰ ਕਿਹਾ ਸੀ ਕਿ ਤੁਸੀਂ ਜਿਵੇਂ ਸੋਚੋਗੇ, ਉਹੋ ਜਿਹਾ ਬਣੋਗੇ। ਜੇ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਮਝੋਗੇ ਤਾਂ ਤੁਸੀਂ ਕਮਜ਼ੋਰ ਹੋ ਜਾਵੋਗੇ ਅਤੇ ਜੇ ਤੁਸੀਂ ਆਪਣੇ ਆਪ ਨੂੰ ਤਾਕਤਵਰ ਸਮਝੋਗੇ ਤਾਂ ਤੁਸੀਂ ਮਜ਼ਬੂਤ ਹੋ ਜਾਵੋਗੇ। ਜਦੋਂ ਇੱਕ ਦਿਨ ਤੁਹਾਨੂੰ ਕੋਈ ਸਮੱਸਿਆ ਨਹੀਂ ਆਉਂਦੀ, ਤਾਂ ਤੁਸੀਂ ਨਿਸ਼ਚੰਤ ਹੋ ਸਕਦੇ ਹੋ ਕਿ ਤੁਸੀਂ ਗਲਤ ਰਸਤੇ ’ਤੇ ਚੱਲ ਰਹੇ ਹੋ। ਉੱਠੋ ਅਤੇ ਜਾਗੋ ਅਤੇ ਉਦੋਂ ਤੱਕ ਨਾ ਰੁਕੋ ਜਦੋਂ ਤੱਕ ਤੁਸੀਂ ਆਪਣਾ ਟੀਚਾ ਪ੍ਰਾਪਤ ਨਹੀਂ ਕਰ ਲੈਂਦੇ। ਮੰਚ ਸੰਚਾਲਨ ਮਾਸੂਮ ਕਪੂਰ ਨੇ ਬਾਖੁਵੀ ਕੀਤਾ।
