ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਟਰੱਸਟ ਬਕਾਪੁਰ ਵਲੋਂ ਖੂਨਦਾਨ ਕੈਂਪ ਤੇ ਹੋਰ ਬੀਮਾਰੀਆਂ ਦਾ ਜਾਂਚ ਕੈਂਪ ਲਗਾਇਆ
ਸੜੋਆ- ਸ਼੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਟਰੱਸਟ ਬਕਾਪੁਰ ਵਲੋਂ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਤੇ ਖੂਨਦਾਨ ਅਤੇ ਵੱਖ-ਵੱਖ ਬੀਮਾਰੀਆਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਸੰਤ ਗੁਰਮੇਲ ਸਿੰਘ ਬਲੱਡ ਬੈਂਕ ਗੜ੍ਹੀ ਕਾਨੂੰਗੋ ਵਲੋਂ ਆਈ ਡਾਕਟਰਾਂ ਦੀ ਟੀਮ ਵਲੋਂ 35 ਯੂਨਿਟ ਖੂਨ ਪ੍ਰਾਪਤ ਕੀਤਾ ਗਿਆ। ਅੱਖਾਂ ਦੇ ਮਾਹਿਰ ਡਾਕਟਰ ਦੀਪਕ ਪਾਂਡੇ ਵਲੋਂ 350 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਲੋੜ ਅਨੁਸਾਰ ਮੁਫਤ ਐਨਕਾਂ ਤੇ ਦਵਾਈਆਂ ਦਿੱਤੀਆਂ ਗਈਆਂ।

ਦੰਦਾਂ ਦੇ ਮਾਹਿਰ ਡਾਕਟਰ ਲਵਜੀਤ ਸਿੰਘ ਵਲੋਂ 80 ਮਰੀਜਾਂ ਦੀ ਜਾਂਚ ਕੀਤੀ ਗਈ। ਜਨਰਲ ਬੀਮਾਰੀਆਂ ਦੇ ਮਾਹਿਰ ਡਾਕਟਰ ਗੁਰਪਾਲ ਸਿੰਘ, ਡਾਕਟਰ ਕੁਲਦੀਪ ਸਿੰਘ, ਡਾਕਟਰ ਰਾਜਦੀਪ ਸਿੰਘ, ਡਾਕਟਰ ਮੈਡਮ ਜਤਿੰਦਰ ਮਾਹਲ ਦੀ ਟੀਮ ਵਲੋਂ ਵੱਖ-ਵੱਖ ਬੀਮਾਰੀਆਂ ਦੇ 300 ਮਰੀਜਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਟਰੱਸਟ ਦੇ ਚੇਅਰਮੈਨ ਹਰਬੰਸ ਸਿੰਘ ਮੰਡੇਰ, ਸੈਕਟਰੀ ਰਸ਼ਪਾਲ ਸਿੰਘ ਮੰਡੇਰ, ਤਿਲਕ ਰਾਜ ਸੂਦ, ਸਾਬਕਾ ਸਰਪੰਚ ਪ੍ਰਸ਼ੋਤਮ ਰਾਮ, ਨੰਬਰਦਾਰ ਅਮਰਜੀਤ ਸਿੰਘ, ਐਨ ਆਈ ਆਈ ਜੋਗਾ ਸਿੰਘ, ਜੈਲ ਚੰਦ, ਕ੍ਰਿਸ਼ਨ ਪਾਲ, ਜਰਨੈਲ ਸਿੰਘ, ਅਮਰੀਕ ਸਿੰਘ, ਜਗਤਾਰ ਸਿੰਘ, ਜੁਝਾਰ ਸਿੰਘ, ਧਰਮਿੰਦਰ ਸੋਨੂੰ, ਨਵਦੀਪ ਸੂਦ, ਪਰਮਿੰਦਰ ਕੌਰ, ਗੁਰਦਿਆਲ ਤੇ ਸੁਰਜੀਤ ਕੌਰ ਆਦਿ ਹਾਜ਼ਰ ਸਨ।