ਵਾਟਰ ਸਪਲਾਈ ਦੀ ਪਾਈਪ ਲਾਈਨ ਤੋਂ ਪਾਈਪ ਚੋਰੀ ਕਰਦੇ ਦੋ ਕਾਬੂ
ਸੜੋਆ - ਏ ਐਸ ਆਈ ਸੁਰਿੰਦਰਪਾਲ ਸਿੰਘ ਸਾਥੀ ਕਰਮਚਾਰੀਆ ਸਮੇਤ ਸ਼ੱਕੀ ਪੁਰਸ਼ਾਂ ਦੀ ਭਾਲ ਸੰਬੰਧੀ ਅੱਡਾ ਪੋਜੇਵਾਲ ਤੇਂ ਸਿੰਘਪੁਰ ਨਾਕਾ ਤੋਂ ਹੁੰਦੇ ਹੋਏ ਪਿੰਡ ਕੁੱਕੜਸ਼ੂਹਾ ਵੱਲ ਨੂੰ ਜਾ ਰਹੇ ਸੀ। ਜਦੋਂ ਪੁਲਸ ਪਾਰਟੀ ਪਿੰਡ ਚੰਦਿਆਣੀ ਕਲਾਂ ਮੋੜ ਤੇ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਨਿਲ ਕੁਮਾਰ ਉਰਫ ਬਿੱਲਾ ਪੁੱਤਰ ਕੇਵਲ ਰਾਮ ਵਾਸੀ ਚੰਦਿਆਣੀ ਖੁਰਦ ਅਤੇ ਰਣਵੀਰ ਸਿੰਘ ਰਾਣਾ ਪੁੱਤਰ ਚਮਨ ਲਾਲ ਵਾਸੀ ਮੱਖੂਪੁਰ ਥਾਣਾ ਪੋਜੇਵਾਲ ਜੋ ਕਿ ਪਿੰਡ ਮਾਹੀਪੁਰ ਦੀ ਖੱਡ ਵਿੱਚ ਲੱਗੇ ਵਾਟਰ ਸਪਲਾਈ ਦੀ ਪਾਈਪ ਲਾਈਨ ਜੋ ਮੀਂਹ ਦੇ ਪਾਣੀ ਕਾਰਨ ਮਿੱਟੀ ਰੁੜ ਜਾਣ ਕਾਰਨ ਬਾਹਰ ਨਿੱਕਲੀ ਹੋਈ ਸੀ।

ਜਿਸ ਦੀ ਉਕਤ ਦੋਨੋ ਵਿਅਕਤੀ ਚੋਰੀ ਕਰਨ ਦੀ ਨੀਅਤ ਨਾਲ ਹਥੌੜੇ ਨਾਲ ਭੰਨਤੋੜ ਕਰ ਰਹੇ ਹਨ। ਜਿਹਨਾਂ ਨੇ ਇਸ ਪਾਈਪ ਲਾਈਨ ਨਾਲੋਂ ਕੁੱਝ ਪਾਈਪ ਤੋੜੇ ਹੋਏ ਹਨ। ਜੋ ਚੋਰੀ ਕਰਕੇ ਲਿਜਾ ਸਕਦੇ ਹਨ। ਜੇਕਰ ਹੁਣੇ ਛਾਪਾ ਮਾਰਿਆ ਜਾਵੇ ਤਾਂ ਭੰਨਤੋੜ ਕੀਤੇ ਪਾਈਪ ਲੋਹਾ ਸਮੇਤ ਕਾਬੂ ਆ ਸਕਦੇ ਹਨ। ਇਹ ਇਤਲਾਹ ਸੱਚੀ ਅਤੇ ਭਰੋਸੇਯੋਗ ਹੋਣ ਤੇ ਮੁਕੱਦਮਾ ਨੰਬਰ 12ਅ:/ਧ: 379 ਆਈ ਪੀ ਸੀ ਥਾਣਾ ਪੋਜੇਵਾਲ ਬਰਖਿਲਾਫ ਉਕਤ ਦੋਵਾਂ ਦੇ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਦੌਰਾਨ ਤਫਤੀਸ਼ ਦੋਸ਼ੀਆਂ ਪਾਸੋਂ 3 ਪੀਸ ਅਦਦ ਦੇਗੀ ਲੋਹਾ ਜਿਸਦੀ ਚੌੜਾਈ ਪੰਜ ਇੰਚ ਕੁੱਲ ਲੰਬਾਈ 12 ਫੁੱਟ ਵਜਨ 138 ਕਿਲੋਗ੍ਰਾਮ ਬਰਾਮਦ ਕੀਤੇ ਗਏ। ਮੁਕੱਦਮੇ ਵਿਚ ਵਾਧਾਕਰਮ 411 ਭ:ਦ: ਦਾ ਕੀਤਾ ਗਿਆ। ਦੋਸ਼ੀਆਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।