ਸਿਰਜਣਾ ਕੇਂਦਰ ਵੱਲੋਂ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਪੰਜਾਬ ਸਰਕਾਰ ਵਿੱਚ ਉੱਚਾ ਅਹੁਦਾ ਮਿਲਣ ਤੇ ਕੀਤਾ ਗਿਆ ਸਨਮਾਨਿਤ

ਕਪੂਰਥਲਾ (ਪੈਗਾਮ ਏ ਜਗਤ ) - ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਵਿਰਸਾ ਵਿਹਾਰ ਕਪੂਰਥਲਾ ਦੇ ਸੈਕਟਰੀ ਆਸ਼ੂ ਕੁਮਰਾ ਅਤੇ ਕੇਂਦਰ ਦੇ ਵਿੱਤ ਸਕੱਤਰ ਮਲਕੀਤ ਸਿੰਘ ਮੀਤ ਵੱਲੋਂ ਕੀਤੇ ਗਏ ਸਾਂਝੇ ਉਪਰਾਲੇ ਸਦਕਾ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਮੌਜੂਦਾ ਪ੍ਰਧਾਨ ਸਿਰਜਣਾ ਕੇਂਦਰ ਨੂੰ ਪੰਜਾਬ ਸਰਕਾਰ ਵੱਲੋਂ "ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਪੰਜਾਬ" ਦੀ ਤਿੰਨ ਮੈਂਬਰੀ ਕਮੇਟੀ ਦਾ ਮੈਂਬਰ ਨਿਯੁਕਤ ਕਰ ਕੇ ਪੰਜਾਬ ਪੱਧਰ ਦੀ ਜ਼ਿੰਮੇਵਾਰੀ ਦੇਣ ਦੀ ਖੁਸ਼ੀ ਵਿੱਚ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਇੱਕ ਵਿਸ਼ੇਸ਼ ਸਨਮਾਨ-ਸਮਾਰੋਹ ਦਾ ਆਯੋਜਨ ਕੀਤਾ ਗਿਆ,

ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਉਸਤਾਦ ਸ਼ਾਇਰ ਸੁਰਜੀਤ ਸਾਜਨ, ਡਾ.ਹਰਭਜਨ ਸਿੰਘ, ਡਾ.ਅਵਤਾਰ ਸਿੰਘ ਭੰਡਾਲ ਅਤੇ ਆਸ਼ੂ ਕੁਮਰਾ ਨੇ ਕੀਤੀ ! ਪ੍ਰਧਾਨਗੀ ਮੰਡਲ ਤੋਂ ਇਲਾਵਾ ਹਾਜ਼ਰ ਅਦੀਬਾਂ ਵਿੱਚ ਸ਼ਾਮਿਲ ਮਲਕੀਤ ਸਿੰਘ ਮੀਤ ,ਅਵਤਾਰ ਸਿੰਘ ਗਿੱਲ, ਅਵਤਾਰ ਸਿੰਘ ਅਸੀਮ, ਗੁਰਦੀਪ ਗਿੱਲ, ਜਸਪਾਲ ਸਿੰਘ ਚੋਹਾਨ, ਪ੍ਰਿੰਸ ਅਤੇ ਸੰਧੂਰਾ ਸਿੰਘ ਆਦਿ ਨੇ ਆਪਣੇ ਸੰਬੋਧਨ ਦੌਰਾਨ ਸ਼ਾਇਰ ਕੰਵਰ ਇਕਬਾਲ ਸਿੰਘ ਜੀ ਦੀ ਇਸ ਸੂਬਾ ਪੱਧਰੀ ਪ੍ਰਾਪਤੀ ਨੂੰ ਪੰਜਾਬ ਦੇ ਸਾਰੇ ਹੀ ਕਲਮਕਾਰਾਂ ਦੀ ਪ੍ਰਾਪਤੀ ਦਸਦਿਆਂ ਹੋਇਆਂ ਇਕਬਾਲ ਜੀ ਵੱਲੋਂ ਪਿਛਲੇ ਤੀਹਾਂ ਸਾਲਾਂ ਤੋਂ ਕੀਤੇ ਜਾ ਰਹੇ ਸਾਹਿਤਕ, ਸਭਿਆਚਾਰਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸਾਰਥਕ ਕਾਰਜਾਂ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ,

ਅੰਤ ਵਿੱਚ ਕੰਵਰ ਇਕਬਾਲ ਸਿੰਘ ਪ੍ਰਧਾਨ ਸਿਰਜਣਾ ਕੇਂਦਰ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਓਥੇ ਹੀ ਉਨ੍ਹਾਂ ਨੇ ਸਿਰਜਣਾ ਕੇਂਦਰ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ!