ਡੇਰਾ ਨਿਰਮਲ ਆਸ਼ਰਮ ਪ੍ਰੇਮਸਰ ਪਿੰਡ ਬਾੜੀਆ ਕਲਾਂ ਵਿਖੇ ਮਹਾਂਪੁਰਸ਼ਾਂ ਦੀ ਸਲਾਨਾ ਯਾਦ ਮਨਾਉਣ ਦੀਆ ਤਿਆਰੀਆਂ ਸ਼ੁਰੂ

ਮਾਹਿਲਪੁਰ, ( 28 ਫਰਵਰੀ ) ਨਿਰਮਲ ਆਸ਼ਰਮ ਡੇਰਾ ਪ੍ਰੇਮਸਰ ਪਿੰਡ ਬਾੜੀਆ ਕਲਾ ਵਿਖੇ ਨਿਰਮਲ ਭੇਖ ਦੀ ਮਰਿਆਦਾ ਅਨੁਸਾਰ ਸੰਗਤ ਦੇ ਸਹਿਯੋਗ ਨਾਲ ਡੇਰੇ ਨਾਲ ਜੁੜੇ ਸਮੂਹ ਸੰਤਾਂ ਮਹਾਂਪੁਰਸ਼ਾਂ ਦੀ ਸਲਾਨਾ ਬਰਸੀ 24 ਮਾਰਚ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੰਤ ਪ੍ਰੀਤਮ ਸਿੰਘ ਡੇਰਾ ਨਿਰਮਲ ਆਸ਼ਰਮ ਪ੍ਰੇਮਸਰ ਅਤੇ ਸੰਤ ਬਲਜੀਤ ਸਿੰਘ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਰਮ ਪੂਜਿਆ ਸ੍ਰੀਮਾਨ 108 ਸੰਤ ਬਾਬਾ ਪ੍ਰੇਮ ਸਿੰਘ ਜੀ ਮਹਾਰਾਜ, ਸ੍ਰੀਮਾਨ 108 ਸੰਤ ਬਾਬਾ ਪੰਡਿਤ ਈਸ਼ਰ ਸਿੰਘ ਜੀ ਕਲਯੁਗ, ਸ੍ਰੀਮਾਨ 108 ਸੰਤ ਬਾਬਾ ਦਲੀਪ ਸਿੰਘ ਜੀ ਮਹਾਰਾਜ, ਸ੍ਰੀਮਾਨ 108 ਸੰਤ ਬਾਬਾ ਪਿਆਰਾ ਸਿੰਘ ਮਹਾਰਾਜ, ਸ੍ਰੀਮਾਨ 108 ਸੰਤ ਬਾਬਾ ਬਿਕਰ ਸਿੰਘ ਮਹਾਰਾਜ, ਸ੍ਰੀਮਾਨ 108 ਸੰਤ ਬਾਬਾ ਅਰਜਨ ਸਿੰਘ ਮਹਾਰਾਜ ਜੀ, ਸ੍ਰੀਮਾਨ 108 ਸੰਤ ਬਾਬਾ ਅਮਰ ਸਿੰਘ ਮਹਾਰਾਜ ਜੀ ਅਤੇ ਬੀਬੀ ਰਸ਼ਪਾਲ ਕੌਰ ਜੀ ਭਾਗੋ ਦੀਆਂ ਪਵਿੱਤਰ ਯਾਦਾਂ ਦੇ ਸੰਬੰਧ ਵਿੱਚ ਇਹ ਸਲਾਨਾ ਸਮਾਗਮ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 22 ਮਾਰਚ ਦਿਨ ਸ਼ੁਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। 24 ਮਾਰਚ ਨੂੰ ਪਾਠ ਦੇ ਭੋਗ ਤੋਂ ਬਾਅਦ ਸਮਾਗਮ ਵਿੱਚ ਪਹੁੰਚ ਰਹੇ ਸੰਤ ਮਹਾਂਪੁਰਸ਼ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਮਹਾਂਪੁਰਸ਼ਾਂ ਦੇ ਪਰਉਪਕਾਰੀ ਜੀਵਨ ਤੋਂ ਜਾਣੂ ਕਰਵਾਉਣਗੇ। ਮਹੰਤ ਪ੍ਰੀਤਮ ਸਿੰਘ ਜੀ ਨੇ ਦੱਸਿਆ ਕਿ ਸਲਾਨਾ ਸਮਾਗਮ ਦੇ ਸੰਬੰਧ ਵਿੱਚ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ। ਪਿੰਡ ਬਾੜੀਆਂ ਕਲਾਂ, ਦੇਸ਼ ਵਿਦੇਸ਼ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ।