ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਹਡਾਣਾ ਨੇ ਵੱਖ ਵੱਖ ਪਿੰਡਾਂ ਵਿੱਚ ਲਗਵਾਈ ਹਾਜ਼ਰੀ

ਪਟਿਆਲਾ, 24 ਫਰਵਰੀ - ਚੇਅਰਮੈਨ ਪੀ ਆਰ ਟੀ ਸੀ ਅਤੇ "ਆਪ" ਦੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਵੱਖ ਵੱਖ ਪਿੰਡਾਂ ਵਿੱਚ ਹਾਜ਼ਰੀ ਲਗਵਾਈ। ਇਸ ਮੌਕੇ ਉਨ੍ਹਾਂ ਸੰਗਤਾਂ ਨਾਲ ਗੂਰੂ ਰਵੀਦਾਸ ਜੀ ਦੇ ਜੀਵਨ ਬਾਰੇ ਵੀ ਆਪਣੇ ਸ਼ਬਦਾਂ ਰਾਹੀਂ ਸਾਂਝ ਪਾਈ।

ਉਨ੍ਹਾਂ ਕਿਹਾ ਕਿ ਗੂਰੂ ਰਵੀਦਾਸ ਜੀ ਨੇ ਹਮੇਸ਼ਾਂ ਲੋਕਾਂ ਨੂੰ ਸੱਚ 'ਤੇ ਚੱਲਣ ਬਾਰੇ ਅਤੇ ਪਰਮਾਤਮਾ ਦੀ ਬੰਦਗੀ ਕਰ ਕੇ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਨ ਦੇ ਉਪਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਸੱਚ ਨਾਲ ਖੜ੍ਹਨ, ਪਰਿਵਾਰ ਪ੍ਰਤੀ ਇਮਾਨਦਾਰ ਅਤੇ ਸਮਾਜ ਪ੍ਰਤੀ ਸੇਵਾ ਦੀ ਭਾਵਨਾ ਦਾ ਵੀ ਉਪਦੇਸ਼ ਦਿੱਤਾ। 
ਇਸ ਮੌਕੇ ਵੱਖ ਵੱਖ ਪਿੰਡਾਂ ਵਿਚੋਂ ਸਰਪੰਚਾਂ, ਪੰਚਾਂ, ਪ੍ਰਧਾਨਾਂ ਤੋਂ ਇਲਾਵਾ ਬਲਦੇਵ ਸਿੰਘ ਦੇਵੀਗੜ੍ਹ, ਹਰਪਾਲ ਸਿੰਘ, ਰਾਜਾ ਧੰਜੂ ਬੀ ਸੀ ਵਿੰਗ ਜਿਲ੍ਹਾ ਪ੍ਰਧਾਨ, ਲਾਲੀ ਰਹਿਲ਼, ਗੁਰਿੰਦਰ ਸਿੰਘ ਅਦਾਲਤੀਵਾਲਾ, ਵਿਕਰਮ ਹਡਾਣਾ, ਅਮਰਜੀਤ ਚੌਧਰੀ, ਪਾਲਾ ਸਿੰਘ, ਗੁਰਦੀਪ ਸਿੰਘ ਕਾਲ਼ਾ, ਧਰਮਪਾਲ, ਕੁਲਬੀਰ ਸਿੰਘ, ਯਾਦਵਿੰਦਰ ਸਿੰਘ, ਬੰਤ ਸਿੰਘ ਬਲਬੇੜਾ, ਗੁਰਸਰਨ ਸਿੰਘ, ਭੰਗੂ, ਯਾਦਵਿੰਦਰ ਸਿੰਘ, ਤਰਸੇਮ ਮੱਲ, ਕੁਲਬੀਰ ਸਿੰਘ, ਧਿਆਨ ਸਿੰਘ ਕੌੜਾ, ਗਿਆਨ ਸਿੰਘ, ਨਿਰਮਲ ਸਿੰਘ, ਹਰੀ ਧਾਲੀਵਾਲ, ਹਰਮੀਤ ਸਿੰਘ, ਮੱਖਣ ਸਿੰਘ, ਰਾਜ ਕੁਮਾਰ ਸ਼ਰਮਾ, ਬਿੱਟੂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਰਹੇ।