ਸ਼੍ਰੀ ਖੁਰਾਲਗੜ੍ਹ ਸਾਹਿਬ ਚ ਰਾਤ ਖੜੀ ਕਾਰ ਨੂੰ ਲੱਗੀ ਅੱਗ

ਗੜ੍ਹਸ਼ੰਕਰ 24 ਫਰਵਰੀ - ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਇੱਕ ਸਵਿਫਟ ਕਾਰ ਨੂੰ ਅੱਗ ਲੱਗਣ ਕਾਰਨ ਕਾਰ ਦਾ ਭਾਰੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਕਾਰ ਦੇ ਮਾਲਕ ਅਨਿਲ ਸਿੰਘ ਪੁੱਤਰ ਹੁਸਨ ਸਿੰਘ ਵਾਸੀ ਸ਼੍ਰੀ ਖੁਰਾਲਗੜ੍ਹ ਸਾਹਿਬ ਨੇ ਦੱਸਿਆ ਕਿ ਰਾਤ ਮੈਂ ਗੱਡੀ ਖੜੀ ਕਰਕੇ ਘਰ ਪਹੁੰਚਿਆ ਹੀ ਸੀ ਕਿ ਆਢ ਗੁਆਢ ਦੇ ਵਾਸੀਆਂ ਦੇ ਫੋਨ ਆਏ ਕਿ ਤੁਹਾਡੀ ਗੱਡੀ ਨੂੰ ਅੱਗ ਲੱਗ ਗਈ ਹੈ।

ਗੜ੍ਹਸ਼ੰਕਰ 24 ਫਰਵਰੀ - ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਇੱਕ ਸਵਿਫਟ ਕਾਰ ਨੂੰ ਅੱਗ ਲੱਗਣ ਕਾਰਨ ਕਾਰ ਦਾ ਭਾਰੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਕਾਰ ਦੇ ਮਾਲਕ ਅਨਿਲ ਸਿੰਘ ਪੁੱਤਰ ਹੁਸਨ ਸਿੰਘ ਵਾਸੀ ਸ਼੍ਰੀ ਖੁਰਾਲਗੜ੍ਹ ਸਾਹਿਬ ਨੇ ਦੱਸਿਆ ਕਿ ਰਾਤ ਮੈਂ ਗੱਡੀ ਖੜੀ ਕਰਕੇ ਘਰ ਪਹੁੰਚਿਆ ਹੀ ਸੀ ਕਿ ਆਢ ਗੁਆਢ ਦੇ ਵਾਸੀਆਂ ਦੇ ਫੋਨ ਆਏ ਕਿ ਤੁਹਾਡੀ ਗੱਡੀ ਨੂੰ ਅੱਗ ਲੱਗ ਗਈ ਹੈ। ਮੈਂ ਮੌਕੇ ਤੇ ਪਹੁੰਚਿਆ ਅਤੇ ਵੱਡੀ ਗਿਣਤੀ ਚ ਪਿੰਡ ਵਾਸੀ ਵੀ ਇੱਕਠੇ ਹੋ ਗਏ ਅਤੇ ਪਾਣੀ ਅਤੇ ਮਿੱਟੀ ਸੁੱਟਕੇ ਅੱਗ ਤੇ ਕਾਬੂ ਪਾਇਆ ਗਿਆ। ਅਨਿਲ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਨੁਕਸਾਨ ਹੋਇਆ ਹੈ,ਅਗੇ ਤੋਂ ਕਾਰ ਨੂੰ ਕਾਫੀ ਨੁਕਸਾਨ ਪੁੱਜਿਆ ਹੈ। ਅਨਿਲ ਸਿੰਘ ਨੇ ਦੱਸਿਆ ਕਿ ਇਸ ਸਬੰਧ ਚ ਪੁਲਿਸ ਚੌਕੀ ਬੀਣੇਵਾਲ ਨੂੰ ਇਤਲਾਹ ਦਿੱਤੀ ਗਈ ਸੀ ਪਰ ਅੱਜ ਮੁੱਖ ਮੰਤਰੀ ਦੇ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਦੌਰੇ ਕਾਰਨ ਪੁਲਿਸ ਅਜੇ ਤੱਕ ਨਹੀਂ ਆਈ।