
ਸੰਤ ਬਾਬਾ ਜੀ ਦੋ ਗੁੱਤਾਂ ਵਾਲੇ ਬੈਕੁੰਠ ਧਾਮ ਪਿੰਡ ਭੁੱਲੇਵਾਲ ਗੁਜਰਾਂ ਵਿਖੇ ਧਾਰਮਿਕ ਸਮਾਗਮ 2 ਅਤੇ 3 ਫਰਵਰੀ ਨੂੰ
ਮਾਹਿਲਪੁਰ, (30 ਜਨਵਰੀ) - ਸੰਤ ਬਾਬਾ ਜੀ ਦੋ ਗੁੱਤਾਂ ਵਾਲੇ ਬੈਕੁੰਠ ਧਾਮ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋ ਸਮੂਹ ਸਾਧ ਸੰਗਤ ਤੇ ਇਲਾਕਾ ਨਿਵਾਸੀ ਪਿੰਡ ਭੁੱਲੇਵਾਲ ਗੁਜਰਾਂ ਦੇ ਭਰਪੂਰ ਸਹਿਯੋਗ ਸਦਕਾ ਮਸਤ ਫਕੀਰ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਧਾਰਮਿਕ ਸਮਾਗਮ 2 ਫਰਵਰੀ ਦਿਨ ਸ਼ੁਕਰਵਾਰ ਨੂੰ ਕਰਵਾਇਆ ਜਾ ਰਿਹਾ ਹੈl
ਮਾਹਿਲਪੁਰ, (30 ਜਨਵਰੀ) - ਸੰਤ ਬਾਬਾ ਜੀ ਦੋ ਗੁੱਤਾਂ ਵਾਲੇ ਬੈਕੁੰਠ ਧਾਮ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋ ਸਮੂਹ ਸਾਧ ਸੰਗਤ ਤੇ ਇਲਾਕਾ ਨਿਵਾਸੀ ਪਿੰਡ ਭੁੱਲੇਵਾਲ ਗੁਜਰਾਂ ਦੇ ਭਰਪੂਰ ਸਹਿਯੋਗ ਸਦਕਾ ਮਸਤ ਫਕੀਰ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਧਾਰਮਿਕ ਸਮਾਗਮ 2 ਫਰਵਰੀ ਦਿਨ ਸ਼ੁਕਰਵਾਰ ਨੂੰ ਕਰਵਾਇਆ ਜਾ ਰਿਹਾ ਹੈl ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅਸਥਾਨ ਦੇ ਮੁੱਖ ਸੇਵਾਦਾਰ ਸ੍ਰੀ ਬਾਲ ਕ੍ਰਿਸ਼ਨ ਅਨੰਦ ਭੁੱਲੇਵਾਲ ਗੁਜਰਾਂ ਜੀ ਨੇ ਦੱਸਿਆ ਕਿ ਇਸ ਦਿਨ ਪ੍ਰਸਿੱਧ ਗਾਇਕ ਕਨਵਰ ਗਰੇਵਾਲ, ਗੁਰਪ੍ਰੀਤ ਮਾਹਿਲਪੁਰ, ਸੰਦੀਪ ਰਾਣਾ, ਮਨੀ ਖਾਨ, ਪ੍ਰਤਾਪ ਰਾਣਾ, ਨੀਲ ਕਮਲ, ਭੋਟੂ ਸ਼ਾਹ, ਭਾਈ ਮਨਦੀਪ ਸਿੰਘ ਗੋਰਾ ਅਤੇ ਮਕਬੂਲ ਆਦਿ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇl ਉਹਨਾਂ ਦੱਸਿਆ ਕਿ ਇਸੇ ਤਰ੍ਹਾਂ 3 ਫਰਵਰੀ ਦਿਨ ਸ਼ਨੀਵਾਰ ਨੂੰ ਬਾਬਾ ਜੀ ਦੀ 16ਵੀਂ ਬਰਸੀ ਨੂੰ ਮੁੱਖ ਰੱਖਦੇ ਹੋਏ ਸਮਾਗਮ ਕੀਤਾ ਜਾਵੇਗਾ, ਜਿਸ ਵਿੱਚ ਪਹੁੰਚ ਰਹੇ ਸੰਤ ਮਹਾਂਪੁਰਸ਼ ਧਾਰਮਿਕ ਪ੍ਰਵਚਨ ਕਰਕੇ ਸੰਗਤਾਂ ਨੂੰ ਧੰਨ- ਧੰਨ ਬਾਬਾ ਦੋ ਗੁੱਤਾਂ ਵਾਲਿਆਂ ਜੀ ਦੇ ਪਰਉਪਕਾਰੀ ਜੀਵਨ ਤੋਂ ਜਾਣੂ ਕਰਵਾਉਣਗੇl ਇਸ ਮੌਕੇ ਜੇ.ਡੀ. ਹਸਪਤਾਲ ਗੜਸ਼ੰਕਰ ਰੋਡ ਮਾਹਿਲਪੁਰ ਵੱਲੋਂ 10ਵਾਂ ਫਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ। ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਦਾ ਚੈੱਕ ਅਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂl ਸਟੇਜ ਸਕੱਤਰ ਦਾ ਕੰਮ ਜੱਸੀ ਮੁੱਗੋਵਾਲੀਆ ਅਤੇ ਬਾਸਦੇਵ ਗੌਤਮ ਕਰਨਗੇl ਉਹਨਾਂ ਦੱਸਿਆ ਕਿ ਗੁਰਕਿਰਨ ਕੌਰ ਅਮਰੀਕਾ, ਜਸਪ੍ਰੀਤ ਸਿੰਘ ਬੈਂਸ ਫਗਵਾੜਾ, ਬਲਵੀਰ ਸਿੰਘ ਪਰਮਾਰ ਅਮਰੀਕਾ, ਪਰਮਜੀਤ ਸਿੰਘ ਬਾਲੀਆ ਕਨੇਡਾ, ਜੋਗਿੰਦਰ ਸਿੰਘ ਮਾਨ ਫਗਵਾੜਾ ਕਮੇਟੀ ਮੈਂਬਰ ਕੁਲਦੀਪ ਸਿੰਘ ਅਤੇ ਮਦਨ ਲਾਲ ਇਸ ਪ੍ਰੋਗਰਾਮ ਦੀ ਸਫਲਤਾ ਲਈ ਦਿਨ ਰਾਤ ਕੰਮ ਕਰ ਰਹੇ ਹਨl ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਨਾ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋ ਕੇ ਬਾਬਾ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀl ਗੁਰੂ ਜੀ ਦੇ ਲੰਗਰ ਅਟੁੱਟ ਚੱਲਣਗੇl
