ਮਾਤਾ ਕਲਿਆਣੀ ਮੰਦਰ ਖੰਨੀ ਵਿਖੇ ਸਵੈ ਇਛੱਕ ਖੂਨਦਾਨ ਕੈਂਪ 2 ਫਰਵਰੀ ਦਿਨ ਸ਼ੁਕਰਵਾਰ ਨੂੰ

ਖੂਨਦਾਨ ਕੈਂਪ ਮਾਹਿਲਪੁਰ, (30 ਜਨਵਰੀ) ਮਾਹਿਲਪੁਰ - ਜੇਜੋ ਦੁਆਬਾ ਮੁੱਖ ਮਾਰਗ ਤੇ ਸਥਿਤ ਮਾਤਾ ਕਲਿਆਣੀ ਮੰਦਰ ਵਿਖੇ ਮਾਤਾ ਕਲਿਆਣੀ ਵੈਲਫੇਅਰ ਸੋਸਾਇਟੀ ਵੱਲੋਂ ਜ਼ਿਲਾ ਰੈਡ ਕਰਾਸ ਸੋਸਾਇਟੀ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਿੱਚ ਸਵੈ ਇਛੱਕ ਖੂਨਦਾਨ ਕੈਂਪ 2 ਫਰਵਰੀ 2024 ਦਿਨ ਸ਼ੁਕਰਵਾਰ ਨੂੰ ਸਵੇਰੇ 10 ਵਜੇ ਲਗਵਾਇਆ ਜਾ ਰਿਹਾ ਹੈl

ਖੂਨਦਾਨ ਕੈਂਪ ਮਾਹਿਲਪੁਰ, (30 ਜਨਵਰੀ) ਮਾਹਿਲਪੁਰ - ਜੇਜੋ ਦੁਆਬਾ ਮੁੱਖ ਮਾਰਗ ਤੇ ਸਥਿਤ ਮਾਤਾ ਕਲਿਆਣੀ ਮੰਦਰ ਵਿਖੇ ਮਾਤਾ ਕਲਿਆਣੀ ਵੈਲਫੇਅਰ ਸੋਸਾਇਟੀ ਵੱਲੋਂ ਜ਼ਿਲਾ ਰੈਡ ਕਰਾਸ ਸੋਸਾਇਟੀ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਿੱਚ ਸਵੈ ਇਛੱਕ ਖੂਨਦਾਨ ਕੈਂਪ 2 ਫਰਵਰੀ 2024 ਦਿਨ ਸ਼ੁਕਰਵਾਰ ਨੂੰ ਸਵੇਰੇ 10 ਵਜੇ ਲਗਵਾਇਆ ਜਾ ਰਿਹਾ ਹੈl ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਕਲਿਆਣੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਤਿਲਕ ਰਾਜ ਖੰਨੀ ਨੇ ਦੱਸਿਆ ਕਿ ਖੂਨਦਾਨ ਇੱਕ ਮਹਾਨ ਦਾਨ ਹੈl ਲੋੜ ਵੇਲੇ ਇਸ ਨਾਲ ਕਿਸੇ ਵੀ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈl ਉਹਨਾਂ ਕਿਹਾ ਕਿ ਮਾਤਾ ਕਲਿਆਣੀ ਮੰਦਰ ਖੰਨੀ ਵਿਖੇ ਲਗਵਾਏ ਜਾ ਰਹੇ ਇਸ ਸਵੈ ਇਛੱਕ ਖੂਨਦਾਨ ਕੈਂਪ ਵਿੱਚ ਵੱਧ ਤੋਂ ਵੱਧ ਵਿਅਕਤੀ ਖੂਨਦਾਨ ਕਰਨ ਤਾਂ ਕਿ ਉਹਨਾਂ ਵੱਲੋਂ ਦਿੱਤਾ ਹੋਇਆ ਖੂਨ ਕਿਸੇ ਲੋੜਵੰਦ ਵਿਅਕਤੀ ਦੇ ਕੰਮ ਆ ਸਕੇ ਤੇ ਉਸਦੀ ਜਾਨ ਬਚ ਸਕੇl