ਸ਼ਹਿਰ ਵਾਸੀਆਂ ਨੇ ਚੌਂਕ ਚ ਲਾਇਆ ਧਰਨਾ; ਮਾਮਲਾ ਬੱਸ ਸਟੈਂਡ ਦਾ

ਪੈਗ਼ਾਮ-ਏ-ਜਗਤ/ਮੌੜ ਮੰਡੀ 24 ਜੁਲਾਈ- ਸਥਾਨਕ ਸ਼ਹਿਰ ਦੇ ਬੱਸ ਸਟੈਂਡ ਦੇ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਚਲੇ ਜਾਣ ਤੋਂ ਦੁਖੀ ਮੌੜ ਵਾਸੀਆਂ ਨੇ ਅੱਜ ਬਠਿੰਡਾ ਚੰਡੀਗੜ੍ਹ ਹਾਈਵੇ ਨੂੰ ਜਾਮ ਕਰਕੇ ਧਰਨਾ ਲਗਾਇਆ ਅਤੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਭਰਵੀਂ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਮੌਜੂਦ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਤਾਂ ਨਗਰ ਕੌਂਸਲ ਦਾ ਪ੍ਰਧਾਨ ਸੁਣਦਾ ਹੈ ਤੇ ਨਾ ਹੀ ਐਮ ਐੱਲ ਏ ਸਾਹਬ।

ਬੱਸਾਂ ਦਾ ਬੱਸ ਸਟੈਂਡ ਵਿਚ ਨਾ ਆਉਣ ਕਾਰਨ ਦੁਕਾਨ ਤੇ ਗਾਹਕ ਵੀ ਨਹੀਂ ਆਉਂਦਾ ਤੇ ਸਾਡੀ ਰੋਜ਼ੀ ਰੋਟੀ ਦਾ ਸਾਧਨ ਹੀ ਬੱਸ ਸਟੈਂਡ ਵਿਚ ਬੱਸਾਂ ਦਾ ਆਉਣਾ ਹੈ ਇਸ ਲਈ ਸਾਨੂੰ ਧਰਨਾ ਲਗਾਉਣ ਲਈ ਮਜ਼ਬੂਰ ਹੋਣਾ ਪਿਆ।ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਪੀ ਆਰ ਟੀ ਸੀ ਬਠਿੰਡਾ ਦੇ ਜਨਰਲ ਮੈਨੇਜਰ ਨੇ ਪੀ ਆਰ ਟੀ ਸੀ ਦੀਆਂ ਸਾਰੀਆਂ ਬੱਸਾਂ ਬੱਸ ਸਟੈਂਡ ਵਿਚ ਲਿਆਉਣ ਦਾ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ। 
ਨਗਰ ਕੌਂਸਲ ਮੌੜ ਦੇ ਜੂਨੀਅਰ ਇੰਜੀਨੀਅਰ ਤੇ ਐੱਸ ਡੀ ਓ ਮੌੜ ਨੇ ਵੀ ਲਿਖਤੀ ਤੌਰ ਤੇ 15-20 ਦਿਨਾਂ ਵਿੱਚ ਟੁੱਟੀ ਸੜਕ ਦੀ ਰਿਪੇਅਰ ਕਰਕੇ ਸੀਵਰੇਜ਼ ਦੇ ਪਾਣੀ ਦਾ ਹੱਲ ਕਰਨ ਦਾ ਲਿਖਤੀ ਭਰੋਸਾ ਦਿੱਤਾ ਤਾਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇੱਥੇ ਦੱਸਣਯੋਗ ਹੈ ਕਿ ਮੌੜ ਦਾ ਬੱਸ ਸਟੈਂਡ ਮਾਨਸਾ ਰੋਡ ਵਾਲੀ ਅੰਦਰਲੀ ਸੜਕ ਟਰੱਕ ਯੂਨੀਅਨ ਤੱਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਥੋੜਾ ਜਿਹਾ ਮੀਂਹ ਪੈਣ ਦੇ ਕਾਰਨ ਉੱਥੇ ਗੋਡੇ ਗੋਡੇ ਪਾਣੀ ਖੜ੍ਹ ਜਾਂਦਾ ਹੈ।
 ਜਿਸ ਕਾਰਨ ਬੱਸ ਡਰਾਈਵਰ ਆਪਣੀਆਂ ਬੱਸਾਂ ਨੂੰ ਬੱਸ ਸਟੈਂਡ ਵਿਚ ਨਾ ਲਿਆ ਕੇ ਬਠਿੰਡਾ-ਚੰਡੀਗੜ੍ਹ ਹਾਈਵੇ ਤੇ ਹੀ ਖੜਾਉਣ ਲੱਗ ਗਏ ਸਨ ਜਿਸ ਕਾਰਨ ਬੱਸ ਸਟੈਂਡ ਮਾਰਕੀਟ ਵਾਲੇ ਦੁਕਾਨਦਾਰ ਨੂੰ ਆਪਣਾ ਘਰ ਦਾ ਖਰਚਾ ਚਲਾਉਣਾ ਵੀ ਮੁਸ਼ਕਲ ਹੋ ਗਿਆ ਸੀ।