ਪ੍ਰੋਜੇਕਟ ਜੀਵਨ ਜੋਤ ਅਧੀਨ ਬਾਲ ਭਿੱਖਿਆ ਖਿਲਾਫ ਅਤੇ ਪੈਨ ਇੰਡਿਆ ਬਾਲ ਮਜਦੂਰੀ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ

ਨਵਾਂਸ਼ਹਿਰ- ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਜੀ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ (ਆਈ ਏ ਐਸ) ਜੀ ਵੱਲੋ ਪ੍ਰੋਜੇਕਟ ਜੀਵਨ ਜੋਤ ਨੂੰ ਲਾਗੂ ਕਰਨ ਲਈ ਜਿਲੇ ਵਿੱਚ ਬਾਲ ਭਿਖਿਆ ਖਿਲਾਫ ਚਲ ਰਹੀ ਮੁਹਿੰਮ ਅਧੀਨ ਜਿੱਲ੍ਹੇ ਵਿਚੋਂ ਬਾਲ ਭਿਖਿਆ ਨੂੰ ਜੜ ਤੋਂ ਮਿਟਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਨਵਾਂਸ਼ਹਿਰ- ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਜੀ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ   ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ (ਆਈ ਏ ਐਸ) ਜੀ ਵੱਲੋ ਪ੍ਰੋਜੇਕਟ ਜੀਵਨ ਜੋਤ ਨੂੰ ਲਾਗੂ ਕਰਨ ਲਈ ਜਿਲੇ ਵਿੱਚ ਬਾਲ ਭਿਖਿਆ ਖਿਲਾਫ ਚਲ ਰਹੀ ਮੁਹਿੰਮ ਅਧੀਨ ਜਿੱਲ੍ਹੇ ਵਿਚੋਂ ਬਾਲ ਭਿਖਿਆ ਨੂੰ ਜੜ ਤੋਂ ਮਿਟਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। 
ਜਿਸਦੇ ਚਲਦੇ ਅੱਜ ਮਿਤੀ 24 ਜੁਲਾਈ 2025 ਨੂੰ ਜਿਲਾ ਪ੍ਰੋਗਰਾਮ ਅਫਸਰ ਸ੍ਰੀ ਜਗਰੂਪ ਸਿੰਘ ਜੀ ਦੀ ਅਗਵਾਈ ਅਤੇ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਪ੍ਰਧਾਨਗੀ ਹੇਠ ਜਿਲਾ ਨਵਾਂ ਸ਼ਹਿਰ ਅਧੀਨ ਬਲਾਚੌਰ ਬਲੋਕ ਭੱਦੀ ਰੋਡ,ਬਸ ਸਟੈਂਡ , ਦਾਣਾ ਮੰਡੀ ਅਤੇ ਕੰਗਣਾ ਭੇਟ ਰੋਡ ਤੇ ਬਾਲ ਭਿੱਖਿਆ ਅਤੇ ਬਾਲ ਮਜਦੂਰੀ ਖ਼ਿਲਾਫ਼ ਟੀਮ ਵੱਲੋਂ ਵਿਸ਼ੇਸ਼ ਚੈਕਿੰਗ ਕੀਤੀ ਗਈ। ਚੈਕਿੰਗ 18 ਸਾਲ ਤੋਂ ਘੱਟ ਉਮਰ ਦੇ ਇੱਕ ਬੱਚੇ ਨੂੰ ਬਾਲ ਭਿੱਖਿਆ ਤੋਂ ਮੁਕਤ ਕਰਵਾਇਆ ਗਿਆ  ਅਤੇ ਇਸਦੇ ਨਾਲ ਹੀ ਇੱਕ ਹੀ ਬੱਚੇ ਨੂੰ ( ਉਮਰ ਲਗਭਗ 16 ਸਾਲ)  ਬਾਲ ਮਜਦੂਰੀ  ਤੋਂ ਮੁਕਤ ਕਰਵਾਇਆ ਗਿਆ। 
ਬੱਚਿਆਂ ਨੂੰ ਰੈਸਕਿਊ ਕਰਨ ਉਪਰੰਤ ਬਾਲ ਭਲਾਈ ਕਮੇਟੀ ਵਿਖੇ ਪੇਸ਼ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਦੁਕਾਨਦਾਰਾਂ  ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਮੰਗਵਾਉਣਾ ਅਤੇ ਬਾਲ ਮਜਦੂਰੀ ਕਰਵਾਉਣਾ ਕਾਨੂੰਨੀ ਤੌਰ ਤੇ ਅਪਰਾਧ ਹੈ । ਉਨ੍ਹਾਂ ਵਲੋਂ ਦਸਿਆ ਗਿਆ ਕਿ ਬਾਲ ਤਿੱਖਿਆਂ ਨੂੰ ਜੜ ਤੋਂ ਖਤਮ ਕਰਨ ਲਈ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ ਵਿੱਚ ਪੈਸੇ ਨਾ ਦਿੱਤੇ ਜਾਣ  ਅਤੇ 18 ਸਾਲ ਤੋਂ ਘਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਵੀ ਨਾ ਕਰਵਾਈ ਜਾਵੇ।
ਬਲਕਿ ਉਨਾਂ ਦੇ ਮਾਂ ਪਿਓ ਦੀ ਕੋਂਸਲਿੰਗ ਕੀਤੀ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਭੀਖ ਮੰਗਣ ਜਾਂ ਮਜਦੂਰੀ ਕਰਵਾਉਣ ਦੀ ਬਜਾਏ ਸਕੂਲਾਂ ਵਿੱਚ ਪੜ੍ਹਨ ਲਈ ਭੇਜਣ। ਇਸ ਮੌਕੇ ਬਾਲ ਸੁਰੱਖਿਆ ਅਫਸਰ ਗੌਰਵ ਸ਼ਰਮਾ ਵੱਲੋਂ ਸਰਕਾਰ ਵੱਲੋਂ ਲੋੜਵੰਦ ਬੱਚਿਆਂ ਲਈ ਚਲਾਈ ਜਾ ਰਹੀ ਸਪੋਂਸਰਸ਼ਿਪ ਸਕੀਮ ਸਬੰਧੀ ਵੀ ਜਾਣੂ ਕਰਵਾਇਆ ਗਿਆ ਜਿਸ ਦੇ ਤਹਿਤ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਨੂੰ ਪ੍ਰਤੀ ਮਹੀਨਾ 4000 ਰੁਪਏ ਵਿੱਤੀ ਸਹਾਇਤਾ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਦਿੱਤੀ ਜਾਂਦੀ ਹੈ। 
 ਇਸ ਤੋਂ ਇਲਾਵਾ ਉਨ੍ਹਾਂ ਵੱਲੋ ਆਮ ਜਨਤਾ ਨੂੰ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਭਿਖਿਆ ਵਿੱਚ ਲੱਗਿਆ ਜਾਂ ਮਜਦੂਰੀ ਕਰਦਾ ਦਿਖਾਈ ਦਿੰਦਾ ਹੈ ਤਾਂ ਇਸ ਸਬੰਧੀ ਜਾਣਕਾਰੀ ਜਿਲਾ ਬਾਲ ਸੁਰੱਖਿਆ ਯੂਨਿਟ ਨੂੰ ਚਾਇਲਡ ਹੈਲਪਲਾਈਨ ਨੰਬਰ 1098 ਤੇ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ। 
ਚੈਕਿੰਗ ਟੀਮ ਵਿੱਚ ਜਿੱਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ, ਬਾਲ ਸੁਰੱਖਿਆ ਅਫਸਰ ਗੌਰਵ ਸ਼ਰਮਾ, ਲੇਬਰ ਅਫਸਰ ਸ਼੍ਰੀ ਹਰਵਿੰਦਰ ਸਿੰਘ, ਪੁਲਿਸ ਵਿਭਾਗ ਤੋਂ ਲਵਪ੍ਰੀਤ ਸਿੰਘ ਐਸ ਆਈ ਅਤੇ ਊਸ਼ਾ ਰਾਣੀ ਲੇਡੀ ਕਾਂਸਟੇਬਲ,ਸਿਹਤ ਵਿਭਾਗ ਤੋਂ ਸੁਰਿੰਦਰ ਲਾਲ, ਪ੍ਰਾਇਮਰੀ ਟੀਚਰ ਪ੍ਰਿੰਸ ਕੁਮਾਰ ਦੇ ਨਾਲ ਐਮ ਸੀ ਦਫਤਰ ਤੋਂ ਬਲਜੀਤ ਕੁਮਾਰ ਮੌਜੂਦ ਸਨ।