ਲਾਇਨ ਹਰਜੀਤ ਸਿੰਘ ਭਾਟੀਆ ਨੇ ਆਪਣਾ ਜਨਮਦਿਨ ਬੱਚਿਆਂ ਨੂੰ ਬੂਟ, ਜੁਰਾਬਾਂ ਵੰਡ ਕੇ ਅਤੇ ਬੂਟੇ ਲਗਾ ਕੇ ਮਨਾਇਆ: ਅਰੋੜਾ

ਹੁਸ਼ਿਆਰਪੁਰ- ਲਾਇਨਜ਼ ਕਲੱਬ ਹੋਸ਼ਿਆਰਪੁਰ ਪਰਲ ਵੱਲੋਂ ਰੀਜਨ ਚੇਅਰਮੈਨ ਲਾਇਨ ਹਰਜੀਤ ਸਿੰਘ ਭਾਟੀਆ ਨੇ ਆਪਣਾ ਜਨਮਦਿਨ ਸਰਕਾਰੀ ਹਾਈ ਸਕੂਲ ਭਾਗੋਵਲ ਵਿਖੇ ਮਨਾਇਆ। ਇਸ ਮੌਕੇ ਉਨ੍ਹਾਂ ਵੱਲੋਂ 30 ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਵੰਡੀਆਂ ਗਈਆਂ ਅਤੇ ਸਕੂਲ ਪਰਿਸਰ ਵਿੱਚ 20 ਪੌਦੇ ਲਗਾ ਕੇ ਜਨਮਦਿਨ ਮਨਾਇਆ ਗਿਆ।

ਹੁਸ਼ਿਆਰਪੁਰ- ਲਾਇਨਜ਼ ਕਲੱਬ ਹੋਸ਼ਿਆਰਪੁਰ ਪਰਲ ਵੱਲੋਂ ਰੀਜਨ ਚੇਅਰਮੈਨ ਲਾਇਨ ਹਰਜੀਤ ਸਿੰਘ ਭਾਟੀਆ ਨੇ ਆਪਣਾ ਜਨਮਦਿਨ ਸਰਕਾਰੀ ਹਾਈ ਸਕੂਲ ਭਾਗੋਵਲ ਵਿਖੇ ਮਨਾਇਆ। ਇਸ ਮੌਕੇ ਉਨ੍ਹਾਂ ਵੱਲੋਂ 30 ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਵੰਡੀਆਂ ਗਈਆਂ ਅਤੇ ਸਕੂਲ ਪਰਿਸਰ ਵਿੱਚ 20 ਪੌਦੇ ਲਗਾ ਕੇ ਜਨਮਦਿਨ ਮਨਾਇਆ ਗਿਆ।
       ਇਸ ਮੌਕੇ ਕਲੱਬ ਦੇ ਪ੍ਰਧਾਨ ਲਾਇਨ ਵਿਜੇ ਅਰੋੜਾ ਅਤੇ ਪ੍ਰਮੁੱਖ ਸਮਾਜਸੇਵੀ ਲਾਇਨ ਸੰਜੀਵ ਅਰੋੜਾ ਨੇ ਲਾਇਨ ਹਰਜੀਤ ਸਿੰਘ ਭਾਟੀਆ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਖੁਸ਼ੀ ਨੂੰ ਜ਼ਰੂਰਤਮੰਦਾਂ ਦੀ ਸੇਵਾ ਕਰਕੇ ਅਤੇ ਪੌਧੇ ਲਗਾ ਕੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਫ਼ ਤੇ ਸੁਰੱਖਿਅਤ ਵਾਤਾਵਰਣ ਹੀ ਸਿਹਤਮੰਦ ਜੀਵਨ ਦੀ ਗਾਰੰਟੀ ਹੈ ਅਤੇ ਇਹ ਸਾਡਾ ਸਾਂਝਾ ਫਰਜ਼ ਹੈ।
       ਲਾਇਨ ਹਰਜੀਤ ਸਿੰਘ ਭਾਟੀਆ ਨੇ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਵੰਡਦਿਆਂ ਕਿਹਾ ਕਿ ਲਾਇਨਜ਼ ਕਲੱਬ ਪਿਛਲੇ ਸਮੇਂ ਤੋਂ ਹੀ ਜ਼ਰੂਰਤਮੰਦ ਬੱਚਿਆਂ ਦੀ ਸਹਾਇਤਾ ਕਰਦਾ ਆ ਰਿਹਾ ਹੈ ਅਤੇ ਇਹ ਮਦਦ ਅੱਗੇ ਵੀ ਜਾਰੀ ਰਹੇਗੀ, ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵੰਚਿਤ ਨਾ ਰਹੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਲੱਬ ਅਤੇ ਉਹ ਖੁਦ ਵਿਭਾਗ ਨਾਲ ਮਿਲ ਕੇ ਪੂਰਾ ਸਹਿਯੋਗ ਦੇਣਗੇ।
 ਸਕੂਲ ਦੀ ਮੁੱਖ ਅਧਿਆਪਿਕਾ ਸ਼੍ਰੀਮਤੀ ਰਾਜੇਸ਼ ਕੁਮਾਰੀ ਨੇ ਆਏ ਹੋਏ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਇਨਜ਼ ਕਲੱਬ ਪਰਲ ਨਿਸ਼ਕਾਮ ਭਾਵ ਨਾਲ ਸਮਾਜ ਸੇਵਾ ਵਿੱਚ ਜੁਟਿਆ ਹੋਇਆ ਹੈ ਅਤੇ ਉਮੀਦ ਜਤਾਈ ਕਿ ਅਗਲੇ ਸਮੇਂ ਵਿੱਚ ਵੀ ਕਲੱਬ ਵੱਲੋਂ ਜ਼ਰੂਰਤਮੰਦ ਬੱਚਿਆਂ ਲਈ ਮਦਦ ਜਾਰੀ ਰਹੇਗੀ। 
ਇਸ ਮੌਕੇ ਉਮੇਸ਼ ਰਾਣਾ, ਕੁਮਾਰ ਗੌਰਵ, ਅਸ਼ਵਨੀ ਕੁਮਾਰ ਦੱਤਾ, ਗੌਰਵ ਖੱਤੜ, ਪੰਕਜ ਕੁਮਾਰ, ਸੁਖਵੰਤ ਸਿੰਘ, ਸੁਖਵਿੰਦਰ ਸਿੰਘ ਅਤੇ ਸਕੂਲ ਵੱਲੋਂ ਅਸ਼ੋਕ ਕੁਮਾਰ, ਰੂਪਿੰਦਰ ਸੈਣੀ, ਗਗਨਦੀਪ ਸਿੰਘ, ਜਗਦੀਸ਼ ਚੰਦ, ਅਨੁ ਗੁਪਤਾ, ਬਬੀਤਾ ਰਾਣੀ, ਜਸਪਾਲ ਸਿੰਘ ਆਦਿ ਹਾਜ਼ਰ ਸਨ।