ਉੱਤਰ ਪ੍ਰਦੇਸ਼ ਦੇ ਨੌਜਵਾਨ ਨੇ ਲਿਆ ਫਾਹਾ

ਪਟਿਆਲਾ, 18 ਜਨਵਰੀ - ਸਮਾਣਾ ਸਦਰ ਥਾਣੇ ਅਧੀਨ ਆਉਂਦੇ ਇੱਕ ਫਾਰਮ ਹਾਊਸ 'ਤੇ ਚੌਕੀਦਾਰਾ ਕਰਦੇ 24 ਸਾਲ ਦੇ ਦੀਪਕ ਨਾਮੀਂ ਵਿਅਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਪਟਿਆਲਾ, 18 ਜਨਵਰੀ - ਸਮਾਣਾ ਸਦਰ ਥਾਣੇ ਅਧੀਨ ਆਉਂਦੇ ਇੱਕ ਫਾਰਮ ਹਾਊਸ 'ਤੇ ਚੌਕੀਦਾਰਾ ਕਰਦੇ 24 ਸਾਲ ਦੇ ਦੀਪਕ ਨਾਮੀਂ ਵਿਅਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 
ਉਹ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਦੀਪਕ ਕੁਆਰਾ ਸੀ ਤੇ ਇੱਕ ਹਫ਼ਤਾ ਪਹਿਲਾਂ ਹੀ ਆਪਣੇ ਭਰਾ ਦੀ ਥਾਂ ਚੌਕੀਦਾਰੀ ਦਾ ਕੰਮ ਕਰਨ ਆਇਆ ਸੀ। ਪੋਸਟ ਮਾਰਟਮ ਕਰਵਾਉਣ ਮਗਰੋਂ ਪੁਲਿਸ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।