ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਬੇਗਮਪੁਰਾ ਐਕਸਪ੍ਰੈਸ ਸਪੈਸ਼ਲ ਟ੍ਰੇਨ 21 ਫਰਵਰੀ ਨੂੰ ਜਲੰਧਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ

ਮਾਹਿਲਪੁਰ, (17 ਜਨਵਰੀ) ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਵ ਹਰ ਸਾਲ ਦੀ ਤਰ੍ਹਾਂ ਕਾਂਸ਼ੀ ਬਨਾਰਸ ਵਿਖੇ ਉਨਾਂ ਦੇ ਜਨਮ ਅਸਥਾਨ ਤੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈl

ਮਾਹਿਲਪੁਰ,  (17 ਜਨਵਰੀ) ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਵ ਹਰ ਸਾਲ ਦੀ ਤਰ੍ਹਾਂ ਕਾਂਸ਼ੀ ਬਨਾਰਸ ਵਿਖੇ ਉਨਾਂ ਦੇ ਜਨਮ ਅਸਥਾਨ ਤੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈl ਪ੍ਰਾਪਤ ਜਾਣਕਾਰੀ ਅਨੁਸਾਰ ਬੇਗਮਪੁਰਾ ਐਕਸਪ੍ਰੈਸ ਸਪੈਸ਼ਲ ਟ੍ਰੇਨ 21 ਫਰਵਰੀ 2024 ਨੂੰ ਜਲੰਧਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀl ਉਸ ਸਪੈਸ਼ਲ ਟ੍ਰੇਨ ਦੀਆਂ ਟਿਕਟਾਂ 3 ਫਰਵਰੀ 2024 ਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਬੁੱਕ ਕੀਤੀਆਂ ਜਾਣਗੀਆਂl ਜਿਨਾਂ ਵੀ ਸੰਗਤਾਂ ਨੇ ਸਪੈਸ਼ਲ ਟ੍ਰੇਨ ਰਾਹੀਂ ਸਫਰ ਕਰਨਾ ਹੈ, ਉਹਨਾਂ ਨੂੰ ਬੇਨਤੀ ਹੈ ਕਿ 3 ਫਰਵਰੀ ਨੂੰ ਸਵੇਰੇ 10 ਵਜੇ ਡੇਰਾ ਸੱਚਖੰਡ ਬੱਲਾਂ ਵਿਖੇ ਜਾ ਕੇ ਟਿਕਟਾਂ ਬੁੱਕ ਕਰਵਾ ਸਕਦੇ ਹਨl