ਇੰਸਟਾਗ੍ਰਾਮ 'ਤੇ ਦੋਸਤੀ ਮਗਰੋਂ ਕੀਤਾ ਬਲਾਤਕਾਰ, ਡਰਾ-ਧਮਕਾ ਕੇ ਰੱਖਿਆ

ਪਟਿਆਲਾ, 17 ਜਨਵਰੀ - ਕਸਬਾ ਦੇਵੀਗੜ੍ਹ, ਥਾਣਾ ਜੁਲਕਾਂ ਦੇ ਮਨੀਸ਼ ਕੁਮਾਰ ਵਿਰੁੱਧ ਲੜਕੀ ਨਾਲ ਬਲਾਤਕਾਰ ਕਰਨ ਅਤੇ ਤਿੰਨ ਦਿਨ ਡਰਾ-ਧਮਕਾ ਕੇ ਕਮਰੇ ਵਿੱਚ ਬੰਦ ਕਰਕੇ ਰੱਖਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਲੜਕੀ ਦੀ ਇੰਸਟਾਗ੍ਰਾਮ 'ਤੇ ਦੋਸ਼ੀ ਨਾਲ ਦੋਸਤੀ ਹੋ ਗਈ। ਇਸਤੋਂ ਬਾਅਦ ਇੱਕ ਦਿਨ ਉਹ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਮੋਟਰ ਸਾਈਕਲ 'ਤੇ ਕਰਨਾਲ (ਹਰਿਆਣਾ) ਲੈ ਗਿਆ, ਉਥੇ ਉਸ ਨਾਲ ਬਲਾਤਕਾਰ ਕੀਤਾ ਅਤੇ ਤਿੰਨ ਦਿਨ ਡਰਾ-ਧਮਕਾ ਕੇ ਕਮਰੇ ਵਿੱਚ ਹੀ ਬੰਦ ਰੱਖਿਆ। ਦੋਸ਼ੀ ਵਿਰੁੱਧ ਆਈ ਪੀ ਸੀ ਦੀਆਂ ਧਾਰਾਵਾਂ 376, 509 ਅਤੇ ਪੋਕਸੋ ਐਕਟ ਦੀ ਧਾਰਾ 4 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇੱਕ ਹੋਰ ਵੱਖਰੇ ਮਾਮਲੇ ਵਿੱਚ ਪਸਿਆਣਾ ਥਾਣੇ ਵਿੱਚ ਗਿਆਨ ਕਲੋਨੀ (ਸੂਲਰ) ਵਾਸੀ ਦੀਪ ਸਿੰਘ ਵਿਰੁੱਧ ਲੜਕੀ ਨੂੰ ਭਜਾ ਕੇ ਲੈ ਜਾਣ ਦੀ ਰਿਪੋਰਟ ਦਰਜ ਕੀਤੀ ਗਈ ਹੈ।

ਪਟਿਆਲਾ, 17 ਜਨਵਰੀ - ਕਸਬਾ ਦੇਵੀਗੜ੍ਹ, ਥਾਣਾ ਜੁਲਕਾਂ ਦੇ ਮਨੀਸ਼ ਕੁਮਾਰ ਵਿਰੁੱਧ ਲੜਕੀ ਨਾਲ ਬਲਾਤਕਾਰ ਕਰਨ ਅਤੇ ਤਿੰਨ ਦਿਨ ਡਰਾ-ਧਮਕਾ ਕੇ ਕਮਰੇ ਵਿੱਚ ਬੰਦ ਕਰਕੇ ਰੱਖਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਲੜਕੀ ਦੀ ਇੰਸਟਾਗ੍ਰਾਮ 'ਤੇ ਦੋਸ਼ੀ ਨਾਲ ਦੋਸਤੀ ਹੋ ਗਈ। ਇਸਤੋਂ ਬਾਅਦ ਇੱਕ ਦਿਨ ਉਹ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਮੋਟਰ ਸਾਈਕਲ 'ਤੇ ਕਰਨਾਲ (ਹਰਿਆਣਾ) ਲੈ ਗਿਆ, ਉਥੇ ਉਸ ਨਾਲ ਬਲਾਤਕਾਰ ਕੀਤਾ ਅਤੇ ਤਿੰਨ ਦਿਨ ਡਰਾ-ਧਮਕਾ ਕੇ ਕਮਰੇ ਵਿੱਚ ਹੀ ਬੰਦ ਰੱਖਿਆ। ਦੋਸ਼ੀ ਵਿਰੁੱਧ ਆਈ ਪੀ ਸੀ ਦੀਆਂ ਧਾਰਾਵਾਂ 376, 509 ਅਤੇ ਪੋਕਸੋ ਐਕਟ ਦੀ ਧਾਰਾ 4 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇੱਕ ਹੋਰ ਵੱਖਰੇ ਮਾਮਲੇ ਵਿੱਚ ਪਸਿਆਣਾ ਥਾਣੇ ਵਿੱਚ ਗਿਆਨ ਕਲੋਨੀ (ਸੂਲਰ) ਵਾਸੀ ਦੀਪ ਸਿੰਘ ਵਿਰੁੱਧ ਲੜਕੀ ਨੂੰ ਭਜਾ ਕੇ ਲੈ ਜਾਣ ਦੀ ਰਿਪੋਰਟ ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਉਸਦੀ ਲੜਕੀ ਬਿਊਟੀ ਪਾਰਲਰ ਜਾਣ ਦਾ ਕਹਿ ਕੇ ਘਰੋਂ ਗਈ ਸੀ ਪਰ ਵਾਪਸ ਨਹੀਂ ਆਈ। ਕਾਫ਼ੀ ਭਾਲ ਕੀਤੀ ਪਰ ਨਹੀਂ ਮਿਲੀ। ਬਾਅਦ ਵਿੱਚ ਪਤਾ ਲੱਗਾ ਕਿ ਦੋਸ਼ੀ, ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਪੁਲਿਸ ਨੇ ਦੋਸ਼ੀ ਵਿਰੁੱਧ ਆਈ ਪੀ ਸੀ ਦੀ ਧਾਰਾ 363 ਤੇ 366-ਏ ਹੇਠ ਕੇਸ ਦਰਜ ਕੀਤਾ ਹੈ।