ਸ੍ਰੀ ਗੁਰੂ ਰਵਿਦਾਸ ਸਭਾ ਯੂ.ਏ.ਈ.ਨੇ ਮਾਘੀ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ
ਮਾਹਿਲਪੁਰ, (16 ਜਨਵਰੀ) - ਸ਼੍ਰੀ ਗੁਰੂ ਰਵਿਦਾਸ ਸਭਾ,ਯੂ. ਏ. ਈ. ਕਮੇਟੀ ਦੇ ਚੈਅਰਮੈਨ ਗੁਰਦਿਆਲ ਚਾਹਲ, ਪ੍ਰਧਾਨ ਰਾਮਪਾਲ, ਕੈਸ਼ੀਅਰ ਨਿਰਮਲ ਸਿੰਘ, ਦੇਸ ਰਾਜ ਨਾਗਰਾ, ਬਿੰਦਰ ਸਿੰਘਪੁਰੀ ਜੀ ਦੇ ਵੱਡੇ ਉਪਰਾਲੇ ਸਦਕਾ ਸੱਜਾ ਸ਼ਾਰਜਾਹ ਵਿਖੇ ਮਾਘੀ ਦਾ ਪਵਿੱਤਰ ਦਿਹਾੜਾ ਬੜੇ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆl ਮਾਘੀ ਦੇ ਪਵਿੱਤਰ ਦਿਹਾੜੇ ਤੇ ਰਫੀ ਮਾਰਬਲ ਕੰਪਨੀ ਵਿੱਚ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਦੇ ਜਾਪ ਆਰੰਭ ਕੀਤੇ ਗਏl ਇਸਤੋ ਬਾਦ ਖੁੱਲ੍ਹੇ ਪੰਡਾਲ ਵਿੱਚ ਕੀਰਤਨ ਦਰਬਾਰ ਸਜਾਇਆ ਗਿਆl

ਜਿਸ ਵਿੱਚ ਯੂ. ਏ. ਈ. ਦੇ ਵੱਖ ਵੱਖ ਅਸਥਾਨਾਂ ਤੋਂ ਆਏ ਹੋਏ ਕੀਰਤਨੀ ਜੱਥਿਆ ਵਲੋਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਗਿਆl ਕਥਾ ਕੀਰਤਨ ਦੀ ਸਮਾਪਤੀ ਤੋਂ ਬਾਦ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈl ਆਈ ਹੋਈ ਸੰਗਤ ਲਈ ਚਾਹ ਪਕੌੜੇ ਅਤੇ ਗੁਰੂ ਕਾ ਲੰਗਰ ਅਟੁੱਟ
ਚੱਲਿਆ l ਮਾਘ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਯੂ. ਏ. ਈ. ਦੇ ਵੱਖ ਵੱਖ ਅਸਥਾਨਾਂ ਤੋਂ ਕਮੇਟੀ ਮੈਬਰ ਜਸਵਿੰਦਰ ਰਲ੍ਹ, ਰੋਸ਼ਨ ਲਾਲ, ਮੋਹਨ ਲਾਲ,ਅਸ਼ੋਕ ਕੁਮਾਰ, ਸਤਪਾਲ ਕਾਲਾ, ਅਸ਼ਵਨੀ ਨਾਯਰ, ਮਨੋਜ ਕੁਮਾਰ, ਸੁਰਜੀਤ ਕੁਮਾਰ, ਦੀਪ ਜਲੰਧਰੀ,ਜੈ ਰਾਮ ਵਲੋਂ ਸੰਗਤਾਂ ਦੇ ਨਾਲ ਮਿਲ ਕੇ ਮਾਘੀ ਦੇ ਪਵਿੱਤਰ ਦਿਹਾੜੇ ਤੇ ਹਾਜ਼ਰੀ ਲਗਵਾਈ ਗਈl ਸਕਿਉਰਟੀ ਇੰਚਾਰਜ ਅਸ਼ਵਨੀ ਭਾਟੀਆ ਹੁਰਾ ਵਲੋਂ ਆਈ ਹੋਈ ਸੰਗਤ ਅਤੇ ਸ਼੍ਰੀ ਗੁਰੂ ਰਵਿਦਾਸ ਸਭਾ ਕਮੇਟੀ ਦੇ ਸਾਰੇ ਹੀ ਅਹੁਦੇਦਾਰਾ ਦਾ ਧੰਨਵਾਦ ਕੀਤਾ ਗਿਆl