ਡਾ. ਜਗਜੀਤ ਸਿੰਘ ਪਰਵਾਨਾ ਨਮਿਤ ਭੋਗ, ਕੀਰਤਨ ਤੇ ਅੰਤਿਮ ਅਰਦਾਸ ਭਲਕੇ
ਪਟਿਆਲਾ, 6 ਮਾਰਚ- ਹਰ ਦਿਲ ਅਜ਼ੀਜ਼, ਮਿਲਾਪੜੇ ਤੇ ਕਲਾਕਾਰਾਂ ਦੇ ਕਦਰਦਾਨ ਡਾ. ਜਗਜੀਤ ਸਿੰਘ ਪਰਵਾਨਾ, ਜੋ 4 ਮਾਰਚ ਨੂੰ ਅਕਾਲ ਚਲਾਣਾ ਕਰ ਗਏ ਸਨ, ਦੀ ਐਸ ਐਸ ਟੀ ਨਗਰ ਸਥਿਤ ਰਿਹਾਇਸ਼ 'ਤੇ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ, ਜਿਸਦਾ ਭੋਗ 8 ਮਾਰਚ (ਸ਼ਨੀਵਾਰ) ਨੂੰ ਸਵੇਰੇ 10 ਵਜੇ ਉਨ੍ਹਾਂ ਦੇ ਗ੍ਰਹਿ 514, ਐਸ ਐਸ ਟੀ ਨਗਰ ਪਟਿਆਲਾ ਵਿਖੇ ਪਵੇਗਾ|

ਤੇ ਇਸ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਬਾਅਦ ਦੁਪਹਿਰ 2 ਤੋਂ 3 ਵਜੇ ਤਕ ਗੁਰੂਦੁਆਰਾ ਸ੍ਰੀ ਸਿੰਘ ਸਭਾ ਐਸ ਐਸ ਟੀ ਨਗਰ ਵਿਖੇ ਹੋਵੇਗੀ। ਡਾ. ਪਰਵਾਨਾ 74 ਵਰ੍ਹਿਆਂ ਦੇ ਸਨ ਅਤੇ ਆਪਣੇ ਪਿੱਛੇ ਧਰਮ ਪਤਨੀ ਡਾ. ਐਚ. ਕੇ. ਪਰਵਾਨਾ ਤੋਂ ਇਲਾਵਾ ਨੂੰਹ ਰਾਣੀ ਰੁਚਿਕਾ ਤੇ ਦੋ ਪੋਤੇ ਰਿਸ਼ਿਤ ਤੇ ਮਨਹਿਤ ਸਿੰਘ ਛੱਡ ਗਏ ਹਨ। ਡਾਕਟਰ ਸਾਹਿਬ ਦੇ ਬੇਟੇ ਦਿਲਪ੍ਰੀਤ ਸਿੰਘ ਦੀ 2018 'ਚ ਅਚਾਨਕ ਮੌਤ ਹੋ ਗਈ ਸੀ।