ਸਮਕਾਲੀ, ਇਤਿਹਾਸਕ ਅਤੇ ਸਮਾਜੀ ਮੁੱਦਿਆਂ ਦਾ ਹੋਇਆ ਵੈਟਨਰੀ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਮੰਚਨ

ਲੁਧਿਆਣਾ-05-ਦਸੰਬਰ-2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਸਮਾਜ ਦੀਆਂ ਕਈ ਅਧੋਗਤੀਆਂ, ਦੁਸ਼ਵਾਰੀਆਂ ਅਤੇ ਸਮੱਸਿਆਵਾਂ ਨੂੰ ਵਿਦਿਆਰਥੀਆਂ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਨਾਟਕਾਂ ਦੇ ਰਾਹੀਂ ਪ੍ਰਗਟਾਇਆ। ਸ਼੍ਰੀ ਆਦਿਤਯਾ ਡੇਚਲਵਾਲ, ਆਈ ਏ ਐਸ, ਕਮਿਸ਼ਨਰ, ਨਗਰ ਨਿਗਮ, ਲੁਧਿਆਣਾ ਬਤੌਰ ਮੁੱਖ ਮਹਿਮਾਨ ਅਤੇ ਸ਼੍ਰੀ ਮਲਕੀਤ ਰੌਣੀ, ਪ੍ਰਸਿੱਧ ਅਦਾਕਾਰ ਪਤਵੰਤੇ ਮਹਿਮਾਨ ਵਜੋਂ ਪਧਾਰੇ।

ਲੁਧਿਆਣਾ-05-ਦਸੰਬਰ-2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਸਮਾਜ ਦੀਆਂ ਕਈ ਅਧੋਗਤੀਆਂ, ਦੁਸ਼ਵਾਰੀਆਂ ਅਤੇ ਸਮੱਸਿਆਵਾਂ ਨੂੰ ਵਿਦਿਆਰਥੀਆਂ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਨਾਟਕਾਂ ਦੇ ਰਾਹੀਂ ਪ੍ਰਗਟਾਇਆ। ਸ਼੍ਰੀ ਆਦਿਤਯਾ ਡੇਚਲਵਾਲ, ਆਈ ਏ ਐਸ, ਕਮਿਸ਼ਨਰ, ਨਗਰ ਨਿਗਮ, ਲੁਧਿਆਣਾ ਬਤੌਰ ਮੁੱਖ ਮਹਿਮਾਨ ਅਤੇ ਸ਼੍ਰੀ ਮਲਕੀਤ ਰੌਣੀ, ਪ੍ਰਸਿੱਧ ਅਦਾਕਾਰ ਪਤਵੰਤੇ ਮਹਿਮਾਨ ਵਜੋਂ ਪਧਾਰੇ। ਸ਼੍ਰੀ ਡੇਚਲਵਾਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਜ਼ਿੰਦਗੀ ਵਿੱਚ ਸਫ਼ਲਤਾ ਲਈ ਸਖਤ ਮਿਹਨਤ ਕਰਨ। ਸ਼੍ਰੀ ਮਲਕੀਤ ਰੌਣੀ ਨੇ ਕਿਹਾ ਕਿ ਜੇ ਵਿਦਿਆਰਥੀ ਕਲਾ ਦੇ ਖੇਤਰ ਵਿਚ ਆਉਣਾ ਚਾਹੁੰਦੇ ਹਨ ਤਾਂ ਉਹ ਆਪਣੇ ਹੁਨਰ ਨੂੰ ਨਿਖਾਰਦੇ ਰਹਿਣ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨਸ਼ੀਲ ਰਹਿਣ। ਯੂਨੀਵਰਸਿਟੀ ਸਿੱਖਿਆ ਅਤੇ ਕਲਾਤਮਕ ਗਤੀਵਿਧੀਆਂ ਦੇ ਖੇਤਰ ਵਿੱਚ ਉਨ੍ਹਾਂ ਦੀ ਹਰ ਕਿਸਮ ਦੀ ਮਦਦ ਕਰੇਗੀ।
ਡਾ. ਨਿਰਮਲ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ, ਪੀ ਏ ਯੂ ਅਤੇ ਡਾ. ਚਰਨਜੀਤ ਸਿੰਘ ਔਲਖ, ਡੀਨ, ਕਾਲਜ ਆਫ ਐਗਰੀਕਲਚਰ ਨੇ ਵੀ ਸਮਾਗਮ ਦੀ ਸੋਭਾ ਵਧਾਈ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਇਨ੍ਹਾਂ ਨਾਟਕਾਂ ਵਿਚ ਜ਼ਿੰਦਗੀ ਦੇ ਵਿਭਿੰਨ ਸਰੋਕਾਰਾਂ ਨੂੰ ਪ੍ਰਗਟਾਇਆ ਗਿਆ। ਨਾਟਕ ‘ਵੀਠਲਾ’ ਵਿੱਚ ਇਹ ਸਥਾਪਿਤ ਕੀਤਾ ਗਿਆ ਕਿ ਮਨੁੱਖ ਨੂੰ ਆਪਣੀ ਕਿਰਤ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ ਅਤੇ ਅੰਧਵਿਸ਼ਵਾਸਾਂ ਤੇ ਕਰਮ-ਕਾਂਡਾ ਵਿੱਚ ਨਹੀਂ ਫਸਣਾ ਚਾਹੀਦਾ।ਨਾਟਕ ‘ਦੇਵੀ’ ਰਾਹੀਂ ਔਰਤਾਂ ਦੇ ਸ਼ਕਤੀਕਰਨ ਅਤੇ ਹੱਕ ਪ੍ਰਾਪਤੀ ਦੇ ਉਦੇਸ਼ ਨੂੰ ਉਜਾਗਰ ਕੀਤਾ ਗਿਆ। ਨਾਟਕ ‘ਅਗਰਬੱਤੀ’ ਵਿੱਚ ਹਿੰਸਕ ਕਾਰਨਾਂ ਦਾ ਸ਼ਿਕਾਰ ਹੋ ਗਏ ਵਿਅਕਤੀਆਂ ਦੀਆਂ ਵਿਧਵਾਵਾਂ ਦੇ ਜੀਵਨ ਅਤੇ ਪਰੇਸ਼ਾਨੀ ਨੂੰ ਚਿਤਰਿਆ ਗਿਆ ਸੀ। ਨਾਟਕ ‘ਸਾਵੀ’ ਰਾਹੀਂ ਕਿਸੇ ਖਾਸ ਕਬੀਲੇ ਵਿੱਚ ਪਾਈਆਂ ਜਾਂਦੀਆਂ ਮਾੜੀਆਂ ਰੀਤਾਂ ਦੇ ਹੁੰਦੇ ਨੁਕਸਾਨਾਂ ਬਾਰੇ ਦੱਸਿਆ ਗਿਆ। ਨਾਟਕ ‘ਧੀਆਂ ਤੇ ਕਹਾਣੀਆਂ’ ਰਾਹੀਂ ਇਕੱਲੇ ਬਾਪ ਅਤੇ ਚਾਰ ਧੀਆਂ ਦੀ ਜ਼ਿੰਦਗੀ ਨੂੰ ਚਿਤਰਿਤ ਕੀਤਾ ਗਿਆ ਕਿ ਬਾਪ ਨੂੰ ਕਿਸ ਢੰਗ ਦੇ ਡਰ, ਤੌਖ਼ਲੇ ਅਤੇ ਖ਼ਦਸ਼ੇ ਪਰੇਸ਼ਾਨ ਕਰਦੇ ਹਨ। ਨਾਟਕ ‘ਸਾਡਾ ਜੱਗੋਂ ਸੀਰ ਮੁੱਕਿਆ’ ਵਿੱਚ ਕਿਸਾਨੀ ਜੀਵਨ ਦੀਆਂ ਦੁਸ਼ਵਾਰੀਆਂ, ਗਰੀਬੀ ਅਤੇ ਤਕਲੀਫ਼ਦੇਹ ਹੋਣੀ ਦਾ ਚਿਤਰਣ ਕੀਤਾ ਗਿਆ ਸੀ।

ਨਤੀਜੇ

ਮਮਿਕਰੀ
1.       ਗੌਰਵ ਡੋਗਰਾ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
2.       ਸਹਿਜਪਾਲ ਸਿੰਘ, ਵੈਟਨਰੀ ਪੌਲੀਟੈਕਨਿਕ, ਕਾਲਝਰਾਣੀ
3.       ਤਰਨਪ੍ਰੀਤ ਸਿੰਘ ਸੈਣੀ, ਕਾਲਜ ਆਫ ਡੇਅਰੀ ਅਤੇ ਫੁਡ ਸਾਇੰਸ ਤਕਨਾਲੋਜੀ