ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵਲੋਂ ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ-ਪੱਤਰ

ਨਵਾਂਸ਼ਹਿਰ, 15 ਫਰਵਰੀ- ਅੱਜ ਨਵਾਂਸ਼ਹਿਰ ਦੇ ਵਿਧਾਇਕ ਸ਼੍ਰੀ ਨਛੱਤਰ ਪਾਲ ਜੀ ਨੂੰ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਬੜੇ ਚਿਰ ਤੋਂ ਲਟਕਦੀਆਂ ਮੰਗਾਂ ਜਿਵੇਂ 1-1-2016 ਤੋਂ 30-6-2021 ਤੱਕ ਦੇ ਡੀ ਏ ਦੇ ਬਕਾਏ, ਡੀ ਏ ਦੀਆਂ ਰਹਿੰਦੀਆਂ ਕਿਸ਼ਤਾ ਦੇਣ, ਮੈਡੀਕਲ ਭੱਤਾ 2 ਹਜ਼ਾਰ ਰੁਪਏ ਦੇਣ, ਮੈਡੀਕਲ ਕਲੇਮ ਦੇ ਕੇਸ ਨਿਪਟਾਉਣ, ਕੈਸ਼ਲੈਸ ਸਕੀਮ ਸੋਧ ਕੇ ਲਾਗੂ ਕਰਨ, ਹਰ ਤਰਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਮਿਡ-ਡੇ-ਮੀਲ ਵਰਕਰਾਂ ਦਾ ਭੱਤਾ ਦੁੱਗਣਾ ਕਰਨ, ਕਰੋਨਾ ਕਾਲ ਦੌਰਾਨ ਝੂਠੇ ਦਰਜ ਕੀਤੇ ਪੁਲਿਸ ਕੇਸ ਵਾਪਸ ਲੈਣ ਲਈ ਪੰਜਾਬ ਸਰਕਾਰ ਦੇ ਨਾਂ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ,ਮੁੱਖ ਸਕੱਤਰ ਪੰਜਾਬ ਸਰਕਾਰ ਅਤੇ ਵਿੱਤ ਸਕੱਤਰ ਪੰਜਾਬ ਸਰਕਾਰ ਮੰਗ-ਪੱਤਰ ਸੌਂਪਿਆ ਗਿਆ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਕਰਨੈਲ ਸਿੰਘ ਰਾਹੋਂ, ਜੀਤ ਲਾਲ ਸਕੱਤਰ, ਅਜੀਤ ਸਿੰਘ ਬਰਨਾਲਾ,ਸੋਹਣ ਸਿੰਘ ਦੀ ਅਗਵਾਈ ਵਿੱਚ ਰੋਸ ਧਰਨਾ ਦਿੱਤਾ ਗਿਆ। ਜਿਸ ਨੂੰ ਕੁਲਦੀਪ ਸਿੰਘ ਦੌੜਕਾ,ਜਸਵੀਰ ਸਿੰਘ ਮੋਰੋਂ, ਅਸ਼ੋਕ ਕੁਮਾਰ ਵਿੱਤ ਸਕੱਤਰ, ਦਵਿੰਦਰ ਸਿੰਘ ਥਾਂਦੀ, ਜੋਗਾ ਸਿੰਘ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆ ਨੇ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 2,59 ਦੇ ਫਾਰਮੂਲੇ ਅਨੁਸਾਰ ਪੈਨਸ਼ਨ ਦਿੱਤੀ ਜਾਵੇ, ਹਰ ਕਿਸਮ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਮਾਨਯੋਗ ਹਾਈਕੋਰਟ/ਸੁਪਰੀਮ ਕੋਰਟ ਦੇ ਫੈਸਲੇ ਜਨਰਲਾਈਜ ਕੀਤੇ ਜਾਣ, ਸਾਲ 2004 ਤੋਂ ਭਰਤੀ ਕੀਤੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਕੈਸ਼ਲੈਸ ਸਕੀਮ ਸੋਧ ਕੇ ਲਾਗੂ ਕੀਤੀ ਜਾਵੇ, ਸਾਰੇ ਵਿਭਾਗਾਂ ਵਿੱਚ ਖਾਲੀ ਪੋਸਟਾਂ ਭਰੀਆਂ ਜਾਣ, ਮਿਡ-ਡੇ-ਮੀਲ ਵਰਕਰ, ਆਂਗਨਵਾੜੀ ਵਰਕਰ ਨੂੰ ਸਨਮਾਨਯੋਗ ਭੱਤਾ ਦਿੱਤਾ ਜਾਵੇ। ਅਦਾਲਤਾਂ ਦੇ ਫੈਸਲੇ ਜਨਰਲਾਈਜ ਕੀਤੇ ਜਾਣ, ਕਰੋਨਾ ਕਾਲ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਜ 'ਤੇ ਝੂਠੇ ਦਰਜ ਕੇਸ ਵਾਪਸ ਲਏ ਜਾਣ ਆਦਿ ਮੰਗਾਂ ਮਨਾਉਣ ਲਈ ਮੁੱਖ ਮੰਤਰੀ ਦੇ ਨਾਂ ਮੰਗ-ਪੱਤਰ ਸੌਂਪਿਆ ਗਿਆ।
ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਮੰਗਾਂ ਦਾ ਸਮਰਥਨ ਕਰਦਿਆ ਵਿਧਾਨ ਸਭਾ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਉਠਾਉਣ ਦਾ ਭਰੋਸਾ ਦਿੱਤਾ। ਇਸ ਸਮੇਂ ਕੁਲਦੀਪ ਸਿੰਘ ਦੌੜਕਾ, ਕਨਵੀਨਰ ਕਰਨੈਲ ਸਿੰਘ ਰਾਹੋਂ,ਜੀਤ ਲਾਲ ਗੋਹਲੜੋਂ,ਅਸ਼ੋਕ ਕੁਮਾਰ ਵਿੱਤ ਸਕੱਤਰ, ਗੁਰਦਿਆਲ ਸਿੰਘ, ਪਰਮਜੀਤ ਸਿੰਘ,ਜਰਨੈਲ ਸਿੰਘ, ਦੀਦਾਰ ਸਿੰਘ, ਪਰਮਜੀਤ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ, ਦੇਸ ਰਾਜ ਬੱਜੋਂ, ਟੋਡਰ ਮੱਲ, ਅਜੀਤ ਸਿੰਘ, ਪ੍ਰੇਮ ਰਤਨ, ਸੋਹਣ ਸਿੰਘ, ਦਵਿੰਦਰ ਸਿੰਘ, ਤਰਸੇਮ ਲਾਲ, ਸਰੂਪ ਲਾਲ, ਹਰਦਿਆਲ ਸਿੰਘ, ਕੇਵਲ ਰਾਮ, ਰਾਮ ਲਾਲ, ਸੰਤੋਖ ਲਾਲ, ਅਮਰੀਕ ਸਿੰਘ, ਰਾਜ ਰਾਣੀ ਨਵਾਂਸ਼ਹਿਰ, ਮਨਜੀਤ ਕੌਰ, ਸਰਵਣ ਰਾਮ, ਸੁਰਜੀਤ ਰਾਮ, ਰੇਸ਼ਮ ਲਾਲ, ਦਰਸ਼ਨ ਦੇਵ,ਭਜਨ ਲਾਲ, ਜਗਦੀਸ਼ ਰਾਮ ਆਦਿ ਹਾਜ਼ਰ ਸਨ।