ਰੁੱਖ ਲਗਾਵੋ ਵਾਤਾਵਰਣ ਬਚਾਵੋ .. (ਸਰਪੰਚ ਰੁਪਿੰਦਰ ਕੌਰ )

ਕਪੂਰਥਲਾ (ਪੈਗਾਮ ਏ ਜਗਤ)- ਬਿਤੇ ਦਿਨ ਪਿੰਡ ਬਾਬਾ ਦੀਪ ਸਿੰਘ ਨਗਰ ਕਪੂਰਥਲਾ ਦੇ ਸਰਪੰਚ ਸ਼੍ਰੀਮਤੀ ਮੈਡਮ ਰੁਪਿੰਦਰ ਕੌਰ ਜੀ ਨੇ ਆਪਣੇ ਮੈਂਬਰ ਪੰਚਾਇਤ ਅਤੇ ਨਗਰ ਵਾਸੀਆਂ ਨਾਲ ਮੀਟਿੰਗ ਕਰਦੇ ਹੋਏ ਵਾਤਾਵਰਨ ਨੂੰ ਹਰਾ ਭਰਾ ਰੱਖਣ ਲਈ ਅਪੀਲ ਕੀਤੀ । ਉਹਨਾਂ ਨੇ ਕਿਹਾ ਕਿ ਰੁੱਖਾਂ ਦੇ ਘੱਟ ਹੋਣ ਕਰਕੇ ਗਰਮੀ ਵਿੱਚ ਬਹੁਤ ਤੇਜੀ ਨਾਲ ਵਾਧਾ ਹੋ ਰਿਹਾ ਹੈ, ਇਸ ਲਈ ਸਾਨੂੰ ਜਗ੍ਹਾ ਜਗ੍ਹਾ ਹਰੇ ਭਰੇ ਬੂਟੇ ਅਤੇ ਛਾਂ ਕਰਨ ਵਾਲੇ ਰੁੱਖ ਲਗਾਉਣ ਦੀ ਲੋੜ ਹੈ।

ਪਿਛਲੇ ਸਮੇਂ ਪੰਚਾਇਤ ਨੇ ਕਈ ਜਗ੍ਹਾ ਤੇ ਬੂਟੇ ਲਗਾਏ ਅਤੇ ਛਾਂ ਦੇਣ ਵਾਲੇ ਰੁੱਖ ਵੀ ਜਗ੍ਹਾ ਜਗ੍ਹਾ ਲਗਾਏ ਸੀ। ਇਸ ਵਾਰ ਫਿਰ ਇਸ ਮੁਹਿੰਮ ਨੂੰ ਜਾਰੀ ਰੱਖਦਿਆਂ ਉਹਨਾਂ ਨਗਰ ਵਾਸੀਆਂ ਨੂੰ ਕਿਹਾ ਕਿ ਪੂਰੇ ਪੰਜਾਬ ਭਰ ਵਿੱਚ ਜਗ੍ਹਾ ਜਗ੍ਹਾ ਬੂਟੇ ਤੇ ਰੁੱਖਾਂ ਨੂੰ ਲਗਾਉਣ ਦੀ ਬਹੁਤ ਵੱਡੀ ਲੋੜ ਹੈ। ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ ਲੋਕ ਘਰ ਤਾਂ ਬਣਾ ਰਹੇ ਹਨ ਪਰ ਕਿਤੇ ਵੀ ਥੋੜਾ ਜਿਹਾ ਕੱਚਾ ਥਾਂ ਨਹੀਂ ਜਦਕਿ ਪੁਰਾਣੇ ਸਮਿਆਂ ਵਿੱਚ ਹਰ ਘਰ ਦੇ ਵਿੱਚ ਕੱਚਾ ਥਾਂ ਰੱਖਿਆ ਜਾਂਦਾ ਸੀ ਜਿੱਥੇ ਹਰੇ ਭਰੇ ਰੁੱਖ ਲਗਾਏ ਜਾਂਦੇ ਸਨ। 
ਸਰਪੰਚ ਸਾਹਿਬ ਨੇ ਇਹ ਵੀ ਕਿਹਾ ਪੰਜਾਬ ਦੀ ਤਿੰਨ ਕਰੋੜ ਤੋਂ ਵੱਧ ਆਬਾਦੀ ਹੈ। ਜੇਕਰ ਇੱਕ ਇਨਸਾਨ ਵੀ ਇੱਕ ਦਰਖਤ ਲਗਾਉਂਦਾ ਹੈ ਆਪਾਂ ਤਿੰਨ ਕਰੋੜ ਰੁੱਖ ਲਗਾ ਸਕਦੇ ਹਾਂ , ਜਿਸ ਕਰਕੇ ਬਰਸਾਤ ਦੇ ਅਸਾਰ ਵੀ ਬਣੇ ਰਹਿੰਦੇ ਹਨ ਅਤੇ ਤਾਪਮਾਨ ਵਿੱਚ ਗਿਰਾਵਟ ਹੋ ਸਕਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਪਣੀ  ਜਰੂਰਤਾਂ ਪੂਰੀਆਂ ਕਰਨ ਵਾਸਤੇ ਕਈ ਤਰ੍ਹਾਂ ਦੇ ਖਰਚੇ ਕਰਦੇ ਹਾਂ|
 ਜੇਕਰ 20, 30 ਰੁਪਏ ਦਾ ਇਕ ਬੂਟਾ ਲਗਾ ਕੇ  ਵਾਤਾਵਰਨ ਲਈ ਵੀ ਥੋੜਾ ਜਿਹਾ ਯੋਗਦਾਨ ਪਾਈਏ ਤਾਂ ਪੰਜਾਬ ਨੂੰ ਹਰਿਆ ਭਰਿਆ ਕਰ ਸਕਦੇ ਹਾਂ ਇਸ ਲਈ ਦੁਬਾਰਾ ਬੇਨਤੀ ਕਰਦੇ ਹੋਇਆ ਉਹਨਾਂ ਨੇ ਕਿਹਾ ਕਿ ਕਿਰਪਾ ਕਰਕੇ ਹਰੇ ਭਰੇ ਬੂਟੇ ਅਤੇ ਰੁੱਖ ਜਰੂਰ ਲਗਾਓ।