ਆਰ.ਬੀ.ਆਈ. ਵਲੋਂ ਖ਼ਾਲਸਾ ਕਾਲਜ ’ਚ ‘ਵਿੱਤੀ ਸਾਖਰਤਾ’ ’ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ

ਗੜ੍ਹਸ਼ੰਕਰ- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਆਰ.ਬੀ.ਆਈ. ਵਲੋਂ ਕਾਲਜ ਦੇ ਆਈ.ਕਿਯੂ. ਏ.ਸੀ. ਅਤੇ ਕਲਾ ਵਿਭਾਗ ਦੇ ਸਹਿਯੋਗ ਨਾਲ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ‘ਵਿੱਤੀ ਸਾਖਰਤਾ’ ਸਬੰਧੀ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਵਿਦਿਆਰਥੀਆਂ, ਸਟਾਫ਼ ਨੂੰ ਬਜਟ, ਬੱਚਤ, ਡਿਜ਼ੀਟਲ ਬੈਕਿੰਗ, ਸਾਈਬਰ ਧੋਖਾਧੜੀ ਅਤੇ ਲੋਕਪਾਲ ਯੋਜਨਾ ਵਰਗੇ ਵਿੱਤੀ ਮਸਲਿਆਂ ਬਾਰੇ ਸਿੱਖਿਅਤ ਕਰਨ ਲਈ ਕਰਵਾਏ ਸੈਮੀਨਾਰ ਦੌਰਾਨ ਸੰਜੀਵ ਸਿੰਘ ਏ.ਜੀ.ਐੱਮ. ਆਰ.ਬੀ.ਆਈ. ਚੰਡੀਗੜ੍ਹ ਨੇ ਜਾਗਰੂਕਤਾ ਭਰਪੂਰ ਲੈਕਚਰ ਦਿੱਤਾ।

ਉਨ੍ਹਾਂ ਵਿੱਤੀ ਪ੍ਰਬੰਧਨ ਅਤੇ ਡਿਜ਼ੀਟਲ ਬੈਕਿੰਗ ਬਾਰੇ ਵਿਚਾਰ ਪੇਸ਼ ਕਰਦਿਆਂ ਵਿੱਤੀ ਯੋਜ਼ਨਾਬੰਦੀ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸਾਈਬਰ ਧੋਖਾਧੜੀ ਦੇ ਵੱਧ ਰਹੇ ਜੋਖ਼ਮਾਂ ’ਤੇ ਚਰਚਾ ਕੀਤੀ, ਲੋਕਪਾਲ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੱੀ। ਉਨ੍ਹਾਂ ਦੱਸਿਆ ਕਿ ਬੈਕਿੰਗ ਗਾਹਕਾਂ ਲਈ ਸ਼ਿਕਾਇਤ ਨਿਵਾਰਣ ਵਿਧੀ ਵਜੋਂ ਕੰਮ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿਰਫ 20 ਰੁਪਏ ਅਤੇ 436 ਰੁਪਏ ਪ੍ਰਤੀ ਸਾਲ ਦੀ ਲਾਗਤ ਵਾਲੇ ਬੁਨਿਆਦੀ ਜੀਵਨ ਬੀਮੇ ਤੋਂ ਜਾਣੂ ਕਰਵਾਇਆ। 
ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਪ੍ਰਬੰਧਕ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਤੋਂ ਇਲਾਵਾ ਵਿਹਾਰਕ ਗਿਆਨ ਨੂੰ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਪ੍ਰੋ. ਰੀਤੂ ਸਿੰਘ ਕਾਲਜ ਨੋਡਲ ਅਫਸਰ ਆਰ.ਬੀ.ਆਈ., ਸੰਚਾਲਨ ਦੀ ਜ਼ਿੰਮੇਵਾਰੀ  ਪ੍ਰੋ. ਨਵਦੀਪ ਸਿੰਘ ਅਤੇ ਸਟੇਜ ਦੀ ਜ਼ਿੰਮੇਵਾਰੀ ਪ੍ਰੋ. ਪਿ੍ਰਅੰਕਾ ਰਾਣੀ ਵਲੋਂ ਨਿਭਾਈ ਗਈ। 
ਇਸ ਮੌਕੇ ਪ੍ਰੋ. ਕੰਵਰ ਕੁਲਵੰਤ ਸਿੰਘ, ਡਾ. ਜਾਨਕੀ ਅਗਰਵਾਲ, ਡਾ. ਮਨਬੀਰ ਕੌਰ ਪ੍ਰੋ. ਹਰਵਿੰਦਰ ਕੌਰ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਨਰੇਸ਼ ਕੁਮਾਰੀ, ਪ੍ਰੋ. ਕਮਲਜੀਤ ਕੌਰ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਸੌਰਵ ਦਾਦਰੀ, ਪ੍ਰੋ. ਰੇਖਾ, ਪ੍ਰੋ. ਅਮਨਪ੍ਰੀਤ ਕੌਰ ਤੇ ਵਿਦਿਆਰਥੀ ਹਾਜ਼ਰ ਹੋਏ।