ਪ੍ਰਿੰਸੀਪਲ ਬੀ ਕੇ ਬਾਲੀ ਸਦੀਵੀ ਵਿਛੋੜਾ ਦੇ ਗਏ

ਮਾਹਿਲਪੁਰ – ਮਾਹਿਲਪੁਰ ਦੇ ਉੱਘੇ ਪ੍ਰਿੰਸੀਪਲ ਬਾਲ ਕ੍ਰਿਸ਼ਨ ਬਾਲੀ ਸੇਵਾਮੁਕਤ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਹਿਲਪੁਰ) ਦਾ ਲੰਬੀ ਬਿਮਾਰੀ ਤੋਂ ਬਾਅਦ 10 ਜਨਵਰੀ ਨੂੰ ਦਿਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ ਰਜਿੰਦਰ ਕੌਰ ਸੇਵਾਮੁਕਤ ਬੀ.ਪੀ.ਈ.ਓ., ਪੁੱਤਰ ਡਾ. ਰਜਨੀਤ ਸਿੰਘ, ਨੂੰਹ ਡਾ. ਰੁਪਿੰਦਰ ਕੌਰ ਅਤੇ ਪੋਤੀ ਆਇਰਾ ਛੱਡ ਗਏ ਹਨ।

ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਮਾਹਿਲਪੁਰ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਾਹਿਤਕ, ਸਮਾਜਿਕ, ਸੱਭਿਆਚਾਰਕ, ਵਿੱਦਿਅਕ, ਖੇਡਾਂ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ 50 ਫੁੱਟਬਾਲ ਵੰਡੇ ਗਏ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਬਾਲੀ ਦੀ ਇਹ ਆਖਰੀ ਇੱਛਾ ਸੀ ਕਿ ਉਨ੍ਹਾਂ ਦੇ ਸਸਕਾਰ ਤੋਂ ਬਾਅਦ ਕੋਈ ਸਮਾਗਮ ਨਾ ਕੀਤਾ ਜਾਵੇ। ਇਸ ਮੌਕੇ ਅੰਤਰਰਾਸ਼ਟਰੀ ਲੇਖਕ ਅਤੇ ਪੱਤਰਕਾਰ ਐਸ ਅਸ਼ੋਕ ਭੌਰਾ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ ਤੋਂ ਕਈ ਲੋਕਾਂ ਨੇ ਪ੍ਰੇਰਨਾ ਲੈ ਕੇ ਉੱਚੇ ਟੀਚੇ ਹਾਸਲ ਕੀਤੇ ਹਨ। ਉਸ ਵੱਲੋਂ ਸਿਖਲਾਈ ਪ੍ਰਾਪਤ ਖਿਡਾਰੀਆਂ ਅਤੇ ਵਿਦਿਆਰਥੀਆਂ ਨੇ ਦੇਸ਼-ਵਿਦੇਸ਼ ਵਿੱਚ ਵੱਡੀਆਂ ਪ੍ਰਾਪਤੀਆਂ ਅਤੇ ਰੁਤਬੇ ਹਾਸਿਲ ਕੀਤੇ ਹਨ। ਪ੍ਰੋਫ਼ੈਸਰ ਅਜੀਤ ਲੰਗੇਰੀ ਨੇ ਆਪਣੇ ਜੀਵਨ ਦੀਆਂ ਪ੍ਰਾਪਤੀਆਂ 'ਤੇ ਝਾਤ ਪਾਈ।           
ਅੰਤਮ ਸਮੇਂ ਸਾਬਕਾ ਸੰਸਦ ਮੈਂਬਰ ਅਵਤਾਰ ਸਿੰਘ ਕਰੀਮਪੁਰੀ, ਪਿਰਥੀ ਚੰਦ, ਹਰਦਿਆਲ, ਸਤਪਾਲ ਸਰਪੰਚ ਮੋਰਾਂਵਾਲੀ, ਪ੍ਰਿੰ. ਹਰਮਨੋਜ, ਪ੍ਰੋ: ਬਲਦੇਵ ਸਿੰਘ, ਲੈਕਚਰਾਰ ਪ੍ਰਦੀਪ, ਕ੍ਰਿਸ਼ਨਜੀਤ ਰਾਓ ਕੰਦੋਵਾਲ, ਬਲਜਿੰਦਰ ਮਾਨ, ਮਾਸਟਰ ਬਨਿੰਦਰ ਸਿੰਘ, ਦਵਿੰਦਰ ਸਿੰਘ, ਅਮਰਜੀਤ ਸਿੰਘ, ਗੁਰਨਾਮ ਸਿੰਘ, ਪ੍ਰਿੰ. ਮਹਿੰਦਰਪਾਲ ਸ਼ਰਮਾ, ਬੱਗਾ ਸਿੰਘ ਆਰਟਿਸਟ ਅਤੇ ਬੰਧਨਾ ਸਿੰਘ ਸਮੇਤ ਬਹੁ ਗਿਣਤੀ ਵਿੱਚ ਉਹਨਾਂ ਦੇ ਵਿਦਿਆਰਥੀ ਅਤੇ ਪ੍ਰੇਮੀ ਹਾਜ਼ਰ ਹੋਏl