
ਪਿੜਾਈ ਸੀਜ਼ਨ 2023-24 ਦੀ 9 ਜਨਵਰੀ ਤੱਕ ਦੀ ਰਿਟੈਨ ਮਨੀ ਜਾਰੀ:- ਜਨਰਲ ਮੈਨੇਜ਼ਰ
ਨਵਾਂਸ਼ਹਿਰ, - ਮਿੱਲ ਵਲੋਂ ਸੀਜ਼ਨ 2023-24 ਦੌਰਾਨ ਲੱਗਭਗ 8.50 ਲੱਖ ਕੁਇੰਟਲ ਗੰਨਾ ਪਿੜਆ ਜਾ ਚੁੱਕਾ ਹੈ। ਮਿੱਲ ਆਪਣੀ ਪੂਰੀ ਪਿੜਾਈ ਸਮਰਥਾ ਤੇ ਚੱਲ ਰਹੀ ਹੈ ਅਤੇ ਕੁੱਝ ਸਮਾਂ ਪਹਿਲਾਂ ਜਿਮੀਂਦਾਰਾਂ ਵਲੋਂ ਇਹ ਬੇਨਤੀ ਕੀਤੀ ਗਈ ਸੀ ਕਿ ਉਨ੍ਹਾ ਦੀ ਰਿਟੈਨ ਮਨੀ ਪ੍ਰਤੀ ਕੁਇੰਟਲ ਉਸ ਟਾਇਮ ਤੱਕ ਕੱਟ ਲਈ ਜਾਵੇ ਜਦੋਂ ਤੱਕ ਉਨ੍ਹਾ ਦੇ ਬੋਂਡ ਦੀ ਸਪਲਾਈ 85% ਨਹੀਂ ਹੋ ਜਾਂਦੀ ਜਿਸ ਤੇ ਮਿੱਲ ਤੇ 01 ਜਨਵਰੀ, 2024 ਨੂੰ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਦਿੱਤੀ ਗਈ ਪ੍ਰਵਾਨਗੀ ਅਨੁਸਾਰ 09 ਜਨਵਰੀ, 2024 ਤੱਕ ਦੀ ਪਹਿਲੇ ਸਿਸਟਮ ਨਾਲ ਕੱਟੀ ਗਈ ਵਾਧੂ ਰਾਸ਼ੀ ਲੱਗਭਗ 10.03 ਕਰੌੜ ਰੁਪਏ ਸਬੰਧਤ ਜਿਮੀਂਦਾਰਾਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ|
ਨਵਾਂਸ਼ਹਿਰ, - ਮਿੱਲ ਵਲੋਂ ਸੀਜ਼ਨ 2023-24 ਦੌਰਾਨ ਲੱਗਭਗ 8.50 ਲੱਖ ਕੁਇੰਟਲ ਗੰਨਾ ਪਿੜਆ ਜਾ ਚੁੱਕਾ ਹੈ। ਮਿੱਲ ਆਪਣੀ ਪੂਰੀ ਪਿੜਾਈ ਸਮਰਥਾ ਤੇ ਚੱਲ ਰਹੀ ਹੈ ਅਤੇ ਕੁੱਝ ਸਮਾਂ ਪਹਿਲਾਂ ਜਿਮੀਂਦਾਰਾਂ ਵਲੋਂ ਇਹ ਬੇਨਤੀ ਕੀਤੀ ਗਈ ਸੀ ਕਿ ਉਨ੍ਹਾ ਦੀ ਰਿਟੈਨ ਮਨੀ ਪ੍ਰਤੀ ਕੁਇੰਟਲ ਉਸ ਟਾਇਮ ਤੱਕ ਕੱਟ ਲਈ ਜਾਵੇ ਜਦੋਂ ਤੱਕ ਉਨ੍ਹਾ ਦੇ ਬੋਂਡ ਦੀ ਸਪਲਾਈ 85% ਨਹੀਂ ਹੋ ਜਾਂਦੀ ਜਿਸ ਤੇ ਮਿੱਲ ਤੇ 01 ਜਨਵਰੀ, 2024 ਨੂੰ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਦਿੱਤੀ ਗਈ ਪ੍ਰਵਾਨਗੀ ਅਨੁਸਾਰ 09 ਜਨਵਰੀ, 2024 ਤੱਕ ਦੀ ਪਹਿਲੇ ਸਿਸਟਮ ਨਾਲ ਕੱਟੀ ਗਈ ਵਾਧੂ ਰਾਸ਼ੀ ਲੱਗਭਗ 10.03 ਕਰੌੜ ਰੁਪਏ ਸਬੰਧਤ ਜਿਮੀਂਦਾਰਾਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ| ਅਤੇ 10 ਜਨਵਰੀ, 2024 ਤੋਂ ਨਵੇਂ ਸਿਸਟਮ ਅਨੁਸਾਰ ਰਿਟੈਨ ਮਨੀ ਦੀ ਕਟੌਤੀ ਕੀਤੀ ਜਾਵੇਗੀ। ਮਿੱਲ ਵਲੋਂ ਹੁਣ ਤੱਕ ਦੇ ਖਰੀਦੇ ਗਏ ਗੰਨੇ ਦੀ ਲੱਗਭਗ 93% ਅਦਾਇਗੀ ਜਿਮੀਂਦਾਰਾਂ ਦੇ ਖਾਤਿਆਂ ਵਿੱਚ ਭੇਜੀ ਜਾ ਚੁੱਕੀ ਹੈ। ਇਹ ਜਾਣਕਾਰੀ ਮਿੱਲ ਦੇ ਜਨਰਲ ਮੈਨੇਜ਼ਰ ਸੁਰਿੰਦਰ ਪਾਲ ਨੇ ਦਿੱਤੀ। ਇਸ ਮੋਕੇ ਉਨ੍ਹਾ ਦੇ ਨਾਲ ਸਮੂਹ ਬੋਰਡ ਆਫ ਡਾਇਰੈਕਟਰਜ਼ ਜਗਤਾਰ ਸਿੰਘ, ਮੋਹਿੰਦਰ ਸਿੰਘ ਰਾਏ, ਹਰੀਪਾਲ ਸਿੰਘ ਜਾਡਲੀ, ਸੋਹਣ ਸਿੰਘ ਉੱਪਲ, ਸਰਤਾਜ ਸਿੰਘ, ਬੀਬੀ ਸੁਰਿੰਦਰ ਕੌਰ, ਕਸ਼ਮੀਰ ਸਿੰਘ, ਚਰਨਜੀਤ ਸਿੰਘ, ਗੁਰਸੇਵਕ ਸਿੰਘ ਲਿੱਧੜ, ਹਰਿੰਦਰ ਕੌਰ ਵੀ ਹਾਜ਼ਰ ਸਨ।
