ਗੜ੍ਹਸ਼ੰਕਰ ਲਈ ਸੀਵਰੇਜ ਤੇ ਮਾਹਿਲਪੁਰ ਸ਼ਹਿਰ ਲਈ ਸੀਵਰੇਜ ਤੇ ਪੀਣਯੋਗ ਪਾਣੀ ਪ੍ਰੋਜੈਕਟ ਮਨਜੂਰ - ਜੈ ਕ੍ਰਿਸ਼ਨ ਸਿੰਘ ਰੋੜੀ
ਮਾਹਿਲਪੁਰ, (10 ਜਨਵਰੀ) ਹਲਕਾ ਵਿਧਾਇਕ ਗੜ੍ਹਸ਼ੰਕਰ ਤੇ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉਚ ਅਧਿਕਾਰੀਆ ਨਾਲ ਗੜ੍ਹਸ਼ੰਕਰ ਸ਼ਹਿਰ ਲਈ ਸੀਵਰੇਜ ਪ੍ਰੋਜੈਕਟ ਅਤੇ ਮਾਹਿਲਪੁਰ ਸ਼ਹਿਰ ਲਈ ਸੀਵਰੇਜ ਪ੍ਰੋਜੈਕਟ ਤੇ ਪੀਣਯੋਗ ਪਾਣੀ ਪ੍ਰੋਜੈਕਟ ਦੀ ਲੰਬੇ ਸਮੇਂ ਤੋਂ ਲੰਬਿਤ ਮੰਗ ਤੇ ਮੁਸ਼ਕਿਲ ਦਾ ਹੱਲ ਕਰਨ ਲਈ ਇਕ ਵਿਸ਼ੇਸ਼ ਤੇ ਵਿਸਥਾਰਤ ਮੀਟਿੰਗ ਕੀਤੀl

ਜਿਸ ਉਪਰੰਤ ਗੜ੍ਹਸ਼ੰਕਰ ਸ਼ਹਿਰ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਪ੍ਰੋਜੈਕਟ ਲਈ 8.46 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।ਇਸੇ ਪ੍ਰਕਾਰ ਮਾਹਿਲਪੁਰ ਸ਼ਹਿਰ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਪ੍ਰੋਜੈਕਟ ਲਈ 11.94 ਕਰੋੜ ਰੁਪਏ ਅਤੇ ਪੀਣਯੋਗ ਪਾਣੀ ਦੀ ਨਿਰੰਤਰ ਸਪਲਾਈ ਲਈ 1.35 ਕਰੋੜ ਰੁਪਏ 4 ਕਿਲੋਮੀਟਰ ਪਾਈਪ ਲਾਈਨ ਵਿਛਾਉਣ ਲਈ ਮਨਜੂਰ ਕੀਤੇ ਗਏ ਹਨ।ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਕਿਹਾ ਕਿ ਗੜ੍ਹਸ਼ੰਕਰ ਅਤੇ ਮਾਹਿਲਪੁਰ ਸਿਖਿਆ ਤੇ ਖੇਡਾਂ ਲਈ ਵਿਸ਼ਵ ਵਿੱਚ ਪ੍ਰਸਿੱਧ ਹੈ।ਇਨਾਂ ਸ਼ਹਿਰਾਂ ਨੂੰ ਸਮਾਰਟ ਸ਼ਹਿਰ ਬਣਾਉਣ ਲਈ ਉਨਾਂ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਉਨਾਂ ਕਿਹਾ ਕਿ ਗੜ੍ਹਸ਼ੰਕਰ ਸ਼ਹਿਰ ਲਈ ਸੀਵਰੇਜ ਸਿਸਟਮ ਅਤੇ ਮਾਹਿਲਪੁਰ ਸ਼ਹਿਰ ਲਈ ਸੀਵਰੇਜ ਤੇ ਪੀਣਯੋਗ ਪਾਣੀ ਪ੍ਰੋਜੈਕਟ ਲਈ ਜਲਦੀ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਅਰਵਿੰਦ ਮਿੱਤਲ ਕਾਰਜਕਾਰੀ ਇੰਜੀਨੀਅਰ, ਸੁਸ਼ੀਲ ਮਿੱਤਲ ਸਬ ਡਵੀਜ਼ਨਲ ਅਧਿਕਾਰੀ, ਅਮਨਦੀਪ ਸਿੰਘ ਹਾਜਿਰ ਸਨ।