ਹੈਦਰਾਬਾਦ ਵਿੱਚ 400 ਏਕੜ ਵਿੱਚ ਫੈਲੇ ਕੱਚਾ ਗਾਛੀਵੋਲੀ ਜੰਗਲ ਨੂੰ ਕੱਟੇ ਜਾਣ ਦੀ ਨਿਖੇਧੀ

ਐਸ.ਏ.ਐਸ. ਨਗਰ, 8 ਅਪ੍ਰੈਲ: ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਨੇ ਹੈਦਰਾਬਾਦ ਵਿੱਚ ਉੱਥੋਂ ਦੀ ਸਰਕਾਰ ਵਲੋਂ 400 ਏਕੜ ਵਿੱਚ ਫੈਲੇ ਕੱਚਾ ਗਾਛੀਵੋਲੀ ਜੰਗਲ ਨੂੰ ਕੱਟੇ ਜਾਣ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਾਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਸੀ ਕਿ ਇੱਕ ਰੁੱਖ ਦਸ ਪੁੱਤਰਾਂ ਦੇ ਬਰਾਬਰ ਹੁੰਦਾ ਹੈ। ਪਰ ਅੱਜ ਰੁੱਖਾਂ ਦਾ ਬੇਦਰਦੀ ਨਾਲ ਕਤਲ ਕੀਤਾ ਜਾ ਰਿਹਾ ਹੈ, ਤਾਂ ਇਹ ਸਿੱਖਿਆ ਕਾਗਜ਼ੀ ਲੱਗਦੀ ਹੈ।

ਉਨ੍ਹਾਂ ਕਿਹਾ ਕਿ ਕੱਚਾ ਗੋਛੀਵੋਲੀ ਜੰਗਲ ਵਿੱਚ ਕਈ ਕਿਸਮ ਦੇ ਸਦੀਆਂ ਤੋਂ ਰੁੱਖ ਵੱਸਦੇ ਹਨ ਪ੍ਰੰਤੂ ਇਨ੍ਹਾਂ ਤਮਾਮ ਜੀਵ-ਜੰਤੂਆਂ ਅਤੇ ਹਰ ਕਿਸਮ ਦੇ ਪੰਛੀਆਂ ਦੀ ਜਿੰਦਗੀ ਖਤਰੇ ਵਿੱਚ ਪੈ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਸਾਡੇ ਦੇਸ਼ ਨੂੰ ਜੰਗਲਾਂ ਦੀ ਬਹੁਤ ਜ਼ਿਆਦਾ ਜਰੂਰਤ ਹੈ ਕਿਉਂਕਿ ਦਿਨੋਂ ਦਿਨ ਉਸਾਰੀਆਂ ਦੇ ਨਾਮ 'ਤੇ ਜੰਗਲ ਕੱਟੇ ਜਾ ਰਹੇ ਹਨ, ਜਿਸ ਦਾ ਸਾਨੂੰ ਸਾਰਿਆਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੁਦਰਤ ਨੇ ਸਾਨੂੰ ਸਾਫ ਸੁਥਰਾ ਵਾਤਾਵਰਣ ਤੇ ਜੀਣ ਲਈ ਹਵਾ, ਪਾਣੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਰਤੀ 'ਤੇ ਸਿਰਫ ਇਨਸਾਨ ਦਾ ਹੀ ਨਹੀਂ ਬਲਕਿ ਹਰ ਇੱਕ ਜੀਵ ਦਾ ਬਰਾਬਰ ਦਾ ਹੱਕ ਹੈ। ਇਸ ਲਈ ਅੱਜ ਸਾਨੂੰ ਜਾਗਣ ਦੀ ਲੋੜ ਹੈ ਤਾਂ ਹੀ ਕੁਝ ਬਚਾਇਆ ਜਾ ਸਕਦਾ ਹੈ।