ਸੀਨੀਅਰ ਐਡਵੋਕੇਟ ਦਲਜੀਤ ਸਿੰਘ ਬਾਸੀ ਦਾ ਅਕਾਲ ਚਲਾਣਾ

ਐਸ.ਏ.ਐਸ. ਨਗਰ, 8 ਅਪ੍ਰੈਲ: ਸੀਨੀਅਰ ਐਡਵੋਕੇਟ ਸ੍ਰੀ ਦਲਜੀਤ ਸਿੰਘ ਬਾਸੀ ਅੱਜ ਅਕਾਲ ਚਲਾਣਾ ਕਰ ਗਏ। ਉਹ 78 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਬੀਤੀ ਸ਼ਾਮ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ 'ਤੇ ਉਨ੍ਹਾਂ ਨੂੰ ਫੇਜ਼ 4 ਵਿੱਚਲੇ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਲਿਆਂਦਾ ਗਿਆ ਸੀ ਜਿੱਥੇ ਅੱਜ ਤੜਕੇ ਉਨ੍ਹਾਂ ਨੇ ਆਖਰੀ ਸਾਹ ਲਏ।

ਸ੍ਰੀ ਦਲਜੀਤ ਸਿੰਘ ਬਾਸੀ ਦਾ ਅੰਤਮ ਸਸਕਾਰ ਅੱਜ ਦੁਪਹਿਰ ਵੇਲੇ ਉਨ੍ਹਾਂ ਦੇ ਜੱਦੀ ਪਿੰਡ ਬੱਲੋਮਾਜਰਾ ਵਿਖੇ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ, ਪਤਵੰਤੇ ਸੱਜਣਾਂ, ਵਕੀਲ ਭਾਈਚਾਰੇ ਦੇ ਮੈਂਬਰਾਂ, ਪਿੰਡ ਵਾਸੀਆਂ, ਨਜਦੀਕੀ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੇ ਪੁੱਤਰਾਂ ਐਡਵੋਕੇਟ ਪ੍ਰਿਤਪਾਲ ਸਿੰਘ ਬਾਸੀ ਅਤੇ ਐਡਵੋਕੇਟ ਪ੍ਰਿੰਸਪ੍ਰੀਤ ਜੀਤ ਸਿੰਘ ਬਾਸੀ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਵਿਖਾਈ।
ਇਸ ਮੌਕੇ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਸਨੇਹਪ੍ਰੀਤ ਸਿੰਘ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ, ਭਾਜਪਾ ਆਗੂ ਲਖਵਿੰਦਰ ਕੌਰ ਗਰਚਾ, ਮਿਊਜਿਕ ਪ੍ਰਡਿਊਸਰ ਸਚਿਨ ਆਹੂਜਾ, ਦਰਸ਼ਨ ਸਿੰਘ ਧਾਲੀਵਾਲ, ਜਸਪਾਲ ਸਿੰਘ ਦੱਪਰ, ਇੰਸਪੈਕਟਰ ਲਖਵਿੰਦਰ ਸਿੰਘ, ਲਲਿਤ ਸੂਦ, ਬਰਿੰਦਰ ਸਲੂਜਾ, ਖਰੜ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸ਼ਰਮਾ, ਤਾਰਾ ਚੰਦ ਗੁਪਤਾ, ਨਟਰਾਜਨ ਕੌਲ, ਬੀ.ਕੇ. ਵਤਸ, ਸਾਬਕਾ ਪ੍ਰਧਾਨ ਮਨਪ੍ਰੀਤ ਚਾਹਲ, ਇਕਬਾਲ ਸਿੰਘ, ਸ਼ੇਰ ਸਿੰਘ ਰਾਠੌਰ, ਕੁਲਬੀਰ ਸਿੰਘ, ਮਲਕੀਤ ਸਿੰਘ, ਅਨੁਤੇਜ ਸਿੰਘ ਬਰਨਾਲਾ, ਤਰੁਣ ਚੁੱਘ, ਰਾਘਵ ਗੋਇਲ, ਜੱਸੀ ਬਲੋਮਾਜਰਾ, ਪ੍ਰਦੀਪ ਸਿੰਘ ਬੈਦਵਾਨ ਹਾਜ਼ਿਰ ਸਨ।