ਲਾਇਨ ਕਲੱਬ ਨਵਾਂਸ਼ਹਿਰ ਗੋਲ਼ਡ ਬੰਦਗੀ ਦੇ ਸ਼ਰਧਾਲੂਆਂ ਦਾ ਜੱਥਾ ਕਰਤਾਰਪੁਰ ਸਾਹਿਬ (ਪਾਕਿ) ਵਿਖੇ ਹੋਇਆ ਨਤਮਸਤਕ|
ਨਵਾਂਸ਼ਹਿਰ 8 ਜਨਵਰੀ - ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਅਤੇ ਗੁਰੂ ਕੀ ਰਸੋਈ ਦੀ ਯੋਗ ਅਗਵਾਈ ਹੇਠ ਲਾਇਨ ਕਲੱਬ ਨਵਾਂਸ਼ਹਿਰ ਗੋਲ਼ਡ ਬੰਦਗੀ 321-ਡੀ ਵਲੋਂ ਪ੍ਰਧਾਨ ਲ਼ਖਵਿੰਦਰ ਸਿੰਘ ਸੂਰਾਪੁਰੀ ਦੀ ਪ੍ਰਧਾਨਗੀ ਹੇਠ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਜਥਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿ:) ਦੇ ਦਰਸ਼ਨਾਂ ਦੀਦਾਰ ਕਰਕੇ ਦੇਰ ਰਾਤ ਵਾਪਿਸ ਪਰਤ ਆਇਆ।

ਇਹ ਜਾਣਕਾਰੀ ਦਿੰਦਿਆਂ ਹੋਇਆ ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀ ਨੇ ਦੱਸਿਆ ਕਿ ਸਵੇਰੇ ਕਰਤਾਰਪੁਰ ਸਾਹਿਬ ਜੀ ਦੀ ਯਾਤਰਾ ਲਈ ਗਿਆ ਇਹ ਜਥਾ ਗੁਰਦੁਆਰਾ ਬਾਬਾ ਬਕਾਲਾ ਦੇ ਦਰਸ਼ਨ ਕਰਨ ਉਪਰੰਤ ਡੇਰਾ ਬਾਬਾ ਨਾਨਕ ਟਰਮੀਨਲ ਰਾਹੀਂ ਬਾਰਡਰ ਕਰਾਸ ਕਰਕੇ ਪਾਕਿਸਤਾਨ ਵਿਖੇ ਦਾਖਲ ਹੋਇਆ। ਸਮੂਹ ਜਥੇ ਦੇ ਮੈਂਬਰ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਯਾਦ ਵਿਚ ਬਣੇ ਗੁਰਦੁਆਰਾ ਅੰਗੀਠਾ ਸਾਹਿਬ, ਗੁਰਦੁਆਰਾ ਮਜਾਰ ਸਾਹਿਬ, ਖੂਹ ਸਾਹਿਬ ਅਤੇ ਖੇਤੀ ਸਾਹਿਬ ਦੇ ਦਰਸ਼ਨ ਕੀਤੇ।
ਗੁ: ਦਰਬਾਰ ਸਾਹਿਬ ਵਿਚ ਕੀਰਤਨ ਸੁਣਨ ਉਪਰੰਤ ਸਮੂੰਹ ਮੈਂਬਰ ਅਰਦਾਸ ਵਿਚ ਸ਼ਾਮਲ ਹੋਏ ਅਤੇ ਸਰਬੱਤ ਦੇ ਭੱਲੇ ਦੀ ਅਰਦਾਸ ਕੀਤੀ ।ਅਤੇ ਗੁਰੂ ਨਾਨਕ ਸਾਹਿਬ ਜੀ ਦੇ ਇਸ ਅਸਥਾਨ ਦੇ ਬਿਨਾ ਵੀਜਾ ਖੁਲੇ ਦਰਸ਼ਨ ਦੀਦਾਰੇ ਬਖਸ਼ਣ ਲਈ ਸ਼ੁਕਰਾਨਾ ਕੀਤਾ। ਸਮੂੰਹ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਲੌ ਪਿੰਨੀ ਦਾ ਪ੍ਰਸ਼ਾਦ ਦਿੱਤਾ ਗਿਆ।ਇਸ ਮੌਕੇ ਕਲੱਬ ਦੇ ਸਰਵਸ਼੍ਰੀ ਪਾਲ ਸਿੰਘ ਬੰਗਾ ,ਜਸਪਾਲ ਸਿੰਘ ਲੌਗੀਆ ,ਤਰਲੋਚਨ ਸਿੰਘ ,ਸਤਨਾਮ ਸਿੰਘ ਲਾਦੀਆ ,ਹਨੀ ਹਰਦੀਪ ,ਹਰਦੀਪ ਸਿੰਘ ਦੀਪਾ ,ਹਰਮਿੰਦਰ ਸਿੰਘ ਆਦਿ ਹਾਜ਼ਰ ਸਨ