ਨਿੱਕੀਆਂ ਕਰੂੰਬਲਾਂ ਬੱਚਿਆਂ ਦਾ ਪਿਆਰਾ ਤੇ ਨਿਆਰਾ ਰਸਾਲਾ ਹੈ - ਸੁੱਖੀ ਬਾਠ

ਮਾਹਿਲਪੁਰ - ਇੰਡੀਆ ਬੁੱਕ ਆਫ ਰਿਕਾਰਡਸ ਵਿਚ ਦਰਜ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਬੱਚਿਆਂ ਦਾ ਹਰਮਨ ਪਿਆਰਾ ਰਸਾਲਾ ਹੈ। ਇਹ ਵਿਚਾਰ ਪੰਜਾਬ ਭਵਨ ਸਰੀ ਦੇ ਸੰਚਾਲਕ ਸ੍ਰੀ ਸੁੱਖੀ ਬਾਠ ਨੇ ਨਿੱਕੀਆਂ ਕਰੂੰਬਲਾਂ ਦਾ ਤਾਜ਼ਾ ਅੰਕ ਜਾਰੀ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚੋਂ ਨਿੱਜੀ ਖੇਤਰ ਦਾ ਇਹ ਇੱਕ ਬਾਲ ਰਸਾਲਾ ਹੈ ਜੋ ਪਿਛਲੇ ਤਿੰਨ ਦਹਾਕਿਆਂ ਤੋਂ ਨਿਰੰਤਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਜਿਸ ਵਾਸਤੇ ਬਲਜਿੰਦਰ ਮਾਨ ਅਤੇ ਕਰੂੰਬਲਾਂ ਪਰਿਵਾਰ ਵਧਾਈ ਦਾ ਹੱਕਦਾਰ ਹੈ। ਬਾਲ ਭਲਾਈ ਦੇ ਅਜਿਹੇ ਕਾਰਜ ਆਮ ਹੋਣੇ ਚਾਹੀਦੇ ਹਨ ਪਰ ਅਸੀਂ ਸਭ ਅਮੀਰ ਕਦਰਾਂ ਕੀਮਤਾਂ ਭੁਲਾਈ ਜਾ ਰਹੇ ਹਾਂ।

ਮਾਹਿਲਪੁਰ -  ਇੰਡੀਆ ਬੁੱਕ ਆਫ ਰਿਕਾਰਡਸ ਵਿਚ ਦਰਜ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਬੱਚਿਆਂ ਦਾ ਹਰਮਨ ਪਿਆਰਾ ਰਸਾਲਾ ਹੈ। ਇਹ ਵਿਚਾਰ ਪੰਜਾਬ ਭਵਨ ਸਰੀ ਦੇ ਸੰਚਾਲਕ ਸ੍ਰੀ ਸੁੱਖੀ ਬਾਠ ਨੇ ਨਿੱਕੀਆਂ ਕਰੂੰਬਲਾਂ ਦਾ ਤਾਜ਼ਾ ਅੰਕ ਜਾਰੀ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚੋਂ ਨਿੱਜੀ ਖੇਤਰ ਦਾ ਇਹ ਇੱਕ ਬਾਲ ਰਸਾਲਾ ਹੈ ਜੋ ਪਿਛਲੇ ਤਿੰਨ ਦਹਾਕਿਆਂ ਤੋਂ ਨਿਰੰਤਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਜਿਸ ਵਾਸਤੇ ਬਲਜਿੰਦਰ ਮਾਨ ਅਤੇ ਕਰੂੰਬਲਾਂ ਪਰਿਵਾਰ ਵਧਾਈ ਦਾ ਹੱਕਦਾਰ ਹੈ। 
ਬਾਲ ਭਲਾਈ ਦੇ ਅਜਿਹੇ ਕਾਰਜ ਆਮ ਹੋਣੇ ਚਾਹੀਦੇ ਹਨ ਪਰ ਅਸੀਂ ਸਭ ਅਮੀਰ ਕਦਰਾਂ ਕੀਮਤਾਂ ਭੁਲਾਈ ਜਾ ਰਹੇ ਹਾਂ। ਅੱਜ ਪੰਜਾਬੀਆਂ ਨੂੰ ਇਹ ਵਿਸ਼ੇਸ਼ ਜ਼ਰੂਰਤ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਾਤ ਭਾਸ਼ਾ ਨਾਲ ਜੋੜਨ l ਬੱਚਿਆਂ ਦਾ ਮਾਤ ਭਾਸ਼ਾ ਨਾਲ ਪ੍ਰੇਮ ਪੈਦਾ ਕਰਨ ਦਾ ਸੌਖਾ ਤੇ ਸਸਤਾ ਸਾਧਨ ਚਿੱਤਰਾਂ ਵਾਲੀਆਂ ਪੁਸਤਕਾਂ ਅਤੇ ਬਾਲ ਰਸਾਲੇ ਹਨ l ਇਸ ਲਈ ਹਰ ਪੰਜਾਬੀ ਦੇ ਘਰ ਵਿੱਚ ਬੱਚੇ ਦੀ ਆਯੂ ਗੁੱਟ ਅਨੁਸਾਰ ਪੁਸਤਕਾਂ ਅਤੇ ਬਾਲ ਰਸਲੇ ਜ਼ਰੂਰ ਮਿਲਣੇ ਚਾਹੀਦੇ ਹਨ l ਉਹਨਾਂ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਕਾਰਜ ਵਿੱਚ ਆਪਣਾ ਬਣਨ ਦਾ ਯੋਗਦਾਨ ਪਾਉਣ l 
ਪੰਜਾਬੀਆਂ ਦੀ ਹੋਂਦ ਆਪਣੀ ਮਾਤ ਭਾਸ਼ਾ ਅਤੇ ਆਪਣੇ ਸੱਭਿਆਚਾਰ ਨਾਲ ਹੀ ਹੈ। ਇਸ ਲਈ ਅੱਜ ਸਾਨੂੰ ਇਸ ਮਸਲੇ ਤੇ ਸਿਰ ਜੋੜ ਵਿਚਾਰ ਕਰਨ ਦੀ ਲੋੜ ਹੈ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਕਮਲਦੀਪ ਕੌਰ, ਸਾਹਿਤਕਾਰ ਗੁਰਮੀਤ ਹਯਾਤਪੁਰੀ, ਪ੍ਰਿੰ. ਅਮਨਦੀਪ ਸ਼ਰਮਾ, ਪਰਦੀਪ ਸਿੰਘ ਮੌਜੀ, ਸੰਪਾਦਕ ਸਤੀਸ਼ ਜੌੜਾ ਅਤੇ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਸਦਕਾ ਕਈ ਨਵੇਂ ਸਾਹਿਤਕਾਰ ਅੱਗੇ ਵਧ ਰਹੇ ਹਨ। ਬੱਚਿਆਂ ਨੂੰ ਵੀ ਆਪਣੀਆਂ ਲਿਖਤਾਂ ਰਾਹੀਂ ਪ੍ਰਕਾਸ਼ਮਾਨ ਹੋਣ ਦਾ ਵਿਸ਼ੇਸ਼ ਮੌਕਾ ਮਿਲ ਰਿਹਾ ਹੈ। ਇਸ ਮੌਕੇ ਵਿਦਿਆਰਥੀ ਸਾਹਿਤਕਾਰਾਂ ਵੱਲੋਂ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਗਈਆਂ l 
ਨਿੱਕੀਆਂ ਕਰੂੰਬਲਾਂ ਰਿਲੀਜ਼ ਸਮਾਰੋਹ ਵਿੱਚ ਮਨਦੀਪ ਕੌਰ ਪ੍ਰੀਤ, ਉਮਾ ਕਮਾਲ, ਕੇਵਲ ਕੌਰ, ਨਿਤਨ ਸੁਮਨ, ਸੰਦੀਪ ਸਿੰਘ, ਪ੍ਰੀਤ ਹੀਰ, ਉਂਕਾਰ ਸਿੰਘ ਤੇਜੇ,ਸੁਖਮਨ ਸਿੰਘ,ਬਲਵੀਰ ਸਿੰਘ, ਕੇਵਲ ਕੌਰ,ਸਤ ਪ੍ਰਕਾਸ਼, ਗੀਤਾਂਜਲੀ,ਰੋਹਿਤ ਕੁਮਾਰ, ਪ੍ਰਿੰ. ਮਨਜੀਤ ਕੌਰ, ਹਰਵੀਰ ਮਾਨ ਅਤੇ ਕੁਲਦੀਪ ਕੌਰ ਬੈਂਸ ਸਮੇਤ ਵਿਦਿਆਰਥੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਹੋਏ l ਅੰਤ ਵਿੱਚ ਸਭ ਦਾ ਧੰਨਵਾਦ ਕਰਦਿਆਂ ਬਲਜਿੰਦਰ ਮਾਨ ਨੇ ਕਿਹਾ ਕਿ ਮਾਪਿਆਂ ਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਮਾਤ ਭਾਸ਼ਾ ਵਿੱਚ ਮਾਹਿਰ ਬਣਾਉਣ ਤਾਂ ਉਹ ਜੀਵਨ ਦੀਆਂ ਸਭ ਮੁਹਾਰਤਾਂ ਹਾਸਿਲ ਕਰ ਸਕਣਗੇ l