ਅਸੀਂ ਕਿਸੇ ਵਿਅਕਤੀ ਦੇ ਖਿਲਾਫ ਨਹੀਂ, ਅਸੀਂ ਅੱਤਵਾਦ ਦੇ ਖਿਲਾਫ ਹਾਂ - ਮੁੱਖ ਮੰਤਰੀ ਨਾਇਬ ਸਿੰਘ ਸੇਣੀ

ਚੰਡੀਗੜ੍ਹ, 13 ਮਈ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਵਿਸ਼ਵ ਦੇ ਸਾਹਮਣੇ ਪਾਕੀਸਤਾਨ ਦਾ ਚਿਹਰਾ ਬੇਨਕਾਬ ਹੋ ਗਿਆ ਹੈ ਕਿ ਉਹ ਇੱਕ ਅੱਤਵਾਦ ਪ੍ਰਯੋਜਿਤ ਦੇਸ਼ ਹੈ, ਜੋ ਅੱਤਵਾਦ ਨੂੰ ਜਨਮ ਦਿੰਦਾ ਹੈ। ਅੱਤਵਾਦ ਦੇ ਖਿਲਾਫ ਭਾਰਤ ਦੇਸ਼ ਨੇ ਸਖਤ ਕਾਰਵਾਈ ਕੀਤੀ ਹੈ। ਅਸੀਂ ਕਿਸੇ ਵਿਅਕਤੀ ਦੇ ਖਿਲਾਫ ਨਹੀਂ, ਅਸੀਂ ਅੱਤਵਾਦ ਦੇ ਖਿਲਾਫ ਹਾਂ। ਸਾਡੀ ਸੇਨਾ ਨੇ ਪਹਿਲਾਂ ਸਰਜੀਕਲ ਸਟ੍ਰਾਇਕ, ਫਿਰ ਏਅਰ ਸਟ੍ਰਾਇਕ ਅਤੇ ਹੁਣ ਆਪ੍ਰੇਸ਼ਨ ਸਿੰਦੂਰ ਰਾਹੀਂ ਅੱਤਵਾਦੀਆਂ ਦੇ ਠਿਕਾਨਿਆਂ ਨੂੰ ਨਸ਼ਟ ਕੀਤਾ ਹੈ।

          ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਪ੍ਰਬੰਧਿਤ ਤਿਰੰਗਾ ਯਾਤਰਾ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।
          ਇੱਕ ਸੁਆਲ ਦੇ ਜਵਾਬ ਵਿੱਚ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਹਿਲਗਾਮ ਦੀ ਦਰਦਨਾਕ ਘਟਨਾ ਵਿੱਚ ਸਾਡੀ ਭੈਣ-ਬੇਟੀਆਂ ਦੇ ਸਿੰਦੂਰ ਨੂੰ ਉਨ੍ਹਾਂ ਦੀ ਅੱਖਾਂ ਦੇ ਸਾਹਮਣੇ ਪਾਕੀਸਤਾਨ ਦੇ ਪ੍ਰਾਯੋਜਿਤ ਅੱਤਵਾਦੀਆਂ ਨੇ ਉਜਾੜ ਦਿੱਤਾ ਸੀ। ਉਸ ਸਮੇਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਤਵਾਦ ਨੂੰ ਮਿੱਟੀ ਵਿੱਚ ਮਿਲਾਉਣ ਦਾ ਸੰਕਲਪ ਕੀਤਾ ਸੀ ਅਤੇ ਆਪ੍ਰੇਸ਼ਨ ਸਿੰਦੂਰ ਰਾਹੀਂ ਸੇਨਾ ਨੇ ਅੱਤਵਾਦ ਨੂੰ ਨੇਸਤਨਾਬੂਦ ਕਰਨ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਿਛਲੇ ਦਿਨ ਰਾਸ਼ਟਰ ਦੇ ਨਾਂਅ ਸੰਬੋਧਨ ਵਿੱਚ ਸਪਸ਼ਟ ਕਿਹਾ ਹੈ ਕਿ ਅੱਤਵਾਦ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
          ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਦੇ ਬਾਅਦ ਪੂਰੇ ਦੇਸ਼ ਵਿੱਚ ਭਾਰਤੀ ਸੇਨਾ ਦੇ ਸਨਮਾਨ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਇਸੀ ਲੜੀ ਵਿੱਚ ਅੱਜ ਪੰਚਕੂਲਾ ਵਿੱਚ ਇਹ ਯਾਤਰਾ ਕੱਢੀ ਗਈ।
          ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਜਾਬਾਂਜ ਫੌਜੀਆਂ ਨੇ ਬਹਾਦੁਰੀ ਅਤੇ ਹਿੰਮਤ ਦਾ ਪਰਿਚੈ ਦਿੰਦੇ ਹੋਏ ਨਾ ਸਿਰਫ ਸੈਕੜਿਆਂ ਅੱਤਵਾਦੀਆਂ ਨੂੰ ਪਿੱਟੀ ਵਿੱਚ ਮਿਲਾਉਣ ਦਾ ਕੰਮ ਕੀਤਾ ਸਗੋ ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪਾਂ ਨੂੰ ਵੀ ਨੇਸਤਾਨਬੂਦ ਕੀਤਾ ਹੈ। ਇਸ ਟ੍ਰੇਨਿੰਗ ਕੈਂਪਾਂ 'ਤੇ ਅੱਤਵਾਦੀਆਂ ਨੂੰ ਟ੍ਰੇਨਿੰਗ ਦੇ ਕੇ ਭਾਰਤ ਵਿੱਚ ਭੇਜਿਆ ਜਾਂਦਾ ਸੀ।
          ਉਨ੍ਹਾਂ ਨੇ ਇੱਕ ਹੋਰ ਸੁਆਲ ਦੇ ਜਵਾਬ ਵਿੱਚ ਦਸਿਆ ਕਿ ਅੱਜ ਵਿਰੋਧੀ ਦੇ ਕੋਲ ਕੋਈ ਮੁੱਦਾ ਨਹੀਂ ਹੈ, ਵਿਰੋਧੀ ਪੱਖ ਆਪਣੀ ਜਮੀਨ ਗੁਆ ਚੁੱਕੇ ਹਨ। ਵਿਰੋਧੀ ਪੱਖ ਨੇ ਪਹਿਲਾਂ ਸਰਜੀਕਲ ਸਟ੍ਰਾਇਕ ਅਤੇ ਏਅਰ ਸਟ੍ਰਾਇਕ 'ਤੇ ਟਿਪਣੀ ਕੀਤੀ ਅਤੇ ਹੁਣ ਉਹ ਆਪ੍ਰੇਸ਼ਨ ਸਿੰਦੂਰ ਦੇ ਬਾਅਦ ਲੋਕਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕਰ ਰਹੇ ਹਨ। ਜਦੋਂ ਕਿ  ਆਲ ਪਾਰਟੀ ਮੀਟਿੰਗ ਵਿੱਚ ਵਿਰੋਧੀ ਧਿਰ ਨੂੰ ਆਪ੍ਰੇਸ਼ਨ ਸਿੰਦੂਰ ਦੀ ਪੂਰੀ ਜਾਣਕਾਰੀ ਦਿੱਤੀ ਗਈ।