ਪੰਜਾਬ ਸਾਹਿਤ ਸਭਾ ਰਜਿ ਨਵਾਂਸ਼ਹਿਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਵਿਸੇ਼ ਤੇ ਕਵੀ ਦਰਬਾਰ 24 ਨੂੰ।
ਨਵਾਂਸ਼ਹਿਰ- ਪੰਜਾਬ ਸਾਹਿਤ ਸਭਾ ਰਜਿ ਨਵਾਂਸ਼ਹਿਰ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਦਫ਼ਤਰ ਵਿਖੇ। ਸਭਾ ਦੇ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ।ਇਸ ਦੌਰਾਨ ਸਭ ਤੋਂ ਪਹਿਲਾਂ ਪਿਛਲੇ ਦਿਨੀਂ ਹੋਏ ਜੰਗ ਵਰਗੇ ਹਾਲਤਾਂ ਦੌਰਾਨ ਸ਼ਹੀਦ ਹੋਏ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੰਦਿਆਂ ਦੋ ਮਿੰਟ ਦਾ ਮੌਨ ਰੱਖਿਆ ਗਿਆ।

ਉਪਰੰਤ ਸਭਾ ਦੀ ਕਾਰਵਾਈ ਚਲਾਉਂਦਿਆਂ ਜਨਰਲ ਸਕੱਤਰ ਤਰਸੇਮ ਸਾਕੀ ਹੋਰਾਂ ਦੱਸਿਆ ਕਿ ਪੰਜਾਬ ਵਿੱਚ ਪੈਰ ਪਸਾਰ ਚੁੱਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਦਲਦਲ ਚੋਂ ਕੱਢਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਭਾ ਵਲੋਂ ਯੁੱਧ ਨਸ਼ਿਆਂ ਵਿਰੁੱਧ ਵਿਸ਼ੇਸ਼ ਕਵੀ ਦਰਬਾਰ 24 ਮਈ ਦਿਨ ਸ਼ਨੀਵਾਰ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ।
ਇਹ ਕਵੀ ਦਰਬਾਰ ਸਥਾਨਕ ਬਾਈ ਜੀ ਦੀ ਕੁਟੀਆ ਪੰਡੋਰਾ ਮੁਹੱਲਾ ਵਿਖੇ ਬਾਅਦ ਦੁਪਹਿਰ 2 ਵਜੇ ਆਰੰਭ ਹੋਵੇਗਾ।ਇਸ ਕਵੀ ਦਰਬਾਰ ਵਿੱਚ ਪੰਜਾਬ ਸਾਹਿਤ ਸਭਾ ਤੋਂ ਇਲਾਵਾ ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ,ਨਵਜੋਤ ਸਾਹਿਤ ਸੰਸਥਾ ਔੜ,ਦੋਆਬਾ ਸਾਹਿਤ ਸਭਾ ਗੜ੍ਹਸ਼ੰਕਰ,ਦਰਪਣ ਸਾਹਿਤ ਸਭਾ ਸੈੱਲਾ, ਅਤੇ ਪੰਜਾਬੀ ਸਾਹਿਤ ਸਭਾ ਬੰਗਾ ਤੋਂ ਕਵੀ ਅਤੇ ਬੁੱਧੀਜੀਵੀ ਆਪਣੀਆਂ ਰਚਨਾਵਾਂ ਰਾਹੀਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੰਦੇਸ਼ ਸਾਂਝੇ ਕਰਨਗੇ।
ਮੀਟਿੰਗ ਵਿੱਚ ਤਰਸੇਮ ਸਾਕੀ ਜਨਰਲ ਸਕੱਤਰ, ਮਨਮੋਹਣ ਸਿੰਘ ਗੁਲਾਟੀ ਚੇਅਰਮੈਨ,ਦੇਸ ਰਾਜ ਬਾਲੀ ਸਕੱਤਰ, ਡਾਕਟਰ ਮਲਕੀਤ ਕੌਰ ਜੰਡੀ ਉੱਪ ਪ੍ਰਧਾਨ, ਐਡਵੋਕੇਟ ਜਸਪ੍ਰੀਤ ਸਿੰਘ ਬਾਜਵਾ, ਵਾਸਦੇਵ ਪਰਦੇਸੀ, ਸ਼ਮ੍ਹਾ ਮੱਲ੍ਹਣ,ਵੀਨਾ ਸ਼ਰਮਾ ਆਦਿ ਹਾਜ਼ਰ ਸਨ।