ਕਾਕਾ ਅਮਨਦੀਪ ਮੱਟੂ ਦੀ ਯਾਦ ਚ ਲਗਾਇਆ 16 ਵਾਂ ਖੂਨਦਾਨ ਕੈਂਪ, 52 ਯੂਨਿਟ ਖ਼ੂਨਦਾਨ
ਨਵਾਂਸ਼ਹਿਰ - ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਰਜਿ ਗੜ ਸ਼ੰਕਰ ਵਲੋਂ ਭਾਈ ਤਿਲਕੁ ਜੀ ਦੇ ਗੁਰਦੁਆਰਾ ਸਾਹਿਬ ਵਿਖੇ 16 ਵਾਂ ਖੂਨਦਾਨ ਕੈਂਪ ਬਲੱਡ ਬੈਂਕ ਨਵਾਂ ਸ਼ਹਿਰ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਕਰਦੇ ਹੋਏ ਸਮਾਜ ਸੇਵੀ ਗੋਲਡੀ ਬੀਹੜਾਂ ਨੇ ਕਿਹਾ ਕਿ ਖੂਨ ਦਾਨ ਸਭ ਤੋਂ ਉੱਤਮ ਦਾਨ ਹੈ ।
ਨਵਾਂਸ਼ਹਿਰ - ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਰਜਿ ਗੜ ਸ਼ੰਕਰ ਵਲੋਂ ਭਾਈ ਤਿਲਕੁ ਜੀ ਦੇ ਗੁਰਦੁਆਰਾ ਸਾਹਿਬ ਵਿਖੇ 16 ਵਾਂ ਖੂਨਦਾਨ ਕੈਂਪ ਬਲੱਡ ਬੈਂਕ ਨਵਾਂ ਸ਼ਹਿਰ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਕਰਦੇ ਹੋਏ ਸਮਾਜ ਸੇਵੀ ਗੋਲਡੀ ਬੀਹੜਾਂ ਨੇ ਕਿਹਾ ਕਿ ਖੂਨ ਦਾਨ ਸਭ ਤੋਂ ਉੱਤਮ ਦਾਨ ਹੈ । ਉਹਨਾਂ ਕਿਹਾ ਕਿ ਇਕ ਵਿਆਕਤੀ ਵਲੋਂ ਦਾਂ ਕੀਤੇ ਖੂਨ ਨਾਲ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਤਿੰਨ ਵਿਅਕਤੀਆਂ ਦੀ ਜਾਨ ਬਚ ਸਕਦੀ ਹੈ। ਇਸ ਲਈ ਹਰ ਵਿਆਕਤੀ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਜੈ ਕਿਸ਼ਨ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਬਲੱਡ ਸੈਂਟਰ ਨਵਾਂਸ਼ਹਿਰ ਦੇ ਸੈਕਟਰੀ ਜਸਪਾਲ ਸਿੰਘ ਗਿੱਦਾ ਅਤੇ ਮੈਂਬਰ ਰਾਜਿੰਦਰ ਕੌਰ ਗਿੱਦਾ,ਡਾਕਟਰ ਅਜੇ ਬੱਗਾ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ, ਪ੍ਰਿੰਸੀਪਲ ਬਿੱਕਰ ਸਿੰਘ,ਕਾਮਰੇਡ ਹਰਭਜਨ ਸਿੰਘ, ਅੱਛਰ ਬਿਲਡੋਂ, ਕਾਮਰੇਡ ਨੀਟਾ,ਕਾਮਰੇਡ ਦਲਜੀਤ ਸਿੰਘ ਜੌਹਲ,ਕਾਮਰੇਡ ਕਲਭੂਸ਼ਨ, ਮੋਟਿਵੇਟਰ ਅਸਵਨੀ ਰਾਣਾ,ਪਰਮਿੰਦਰ ਕਿਤਨਾ, ਰੋਕੀ ਮੋਇਲਾ,ਨੇਕਾ ਖਾ ਬੜਾ, ਹੁ ਭੁਪਿੰਦਰ ਰਾਣਾ, ਬਿੱਟੂ ਬਿਜ ਹੈਪੀ,ਕੈਪਟਨ ਕਰਨੈਲ ਸਿੰਘ, ਸਧੋਵਾਲ,ਜਸਵਿੰਦਰ ,ਜੁਝਾਰ ਮੱਟੂ, ਹਰਵਿੰਦਰ ਸਿੰਘ ਬਾਠ,ਉਂਕਾਰ ਸਿੰਘ, ਰਣਜੀਤ ਸਿੰਘ ਬੰਗਾ ਸਮੇਤ ਵੱਡੀ ਗਿਣਤੀ ਚ ਪ੍ਰਮੁੱਖ ਸਖਸ਼ੀਅਤਾਂ ਅਤੇ ਖੂਨਦਾਨ ਕਰਨ ਵਾਲੇ ਨੌਜਵਾਨ ਮੌਜੂਦ ਸਨ। ਇਸ ਕੈਂਪ ਨੂੰ ਸਫਲ ਕਰਨ ਲਈ ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਅਤੇ ਮੋਟਿਵੇਟਰਾਂ ਨੇ ਅਹਿਮ ਰੋਲ ਨਿਭਾਇਆ। ਇਸ ਖੂਨ ਦਾਨ ਕੈਂਪ ਚ ਬਲੱਡ ਬੈਂਕ ਨਵਾਂ ਸ਼ਹਿਰ ਦੀ ਟੀਮ ਨੇ 52 ਯੂਨਿਟ ਇਤਕਰ ਕੀਤੇ। ਬਲੱਡ ਬੈਂਕ ਦੇ ਅੰਤ ਵਿਚ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਇਸ ਖੂਨਦਾਨ ਕੈਂਪ ਨੂੰ ਹਰ ਪੱਖੋਂ ਸਫ਼ਲ ਬਣਾਉਣ ਵਾਲੇ ਬਲੱਡ ਬੈਂਕ ਨਵਾਂ ਸ਼ਹਿਰ ਦੀ ਸਮੁੱਚੀ ਟੀਮ ,ਮੋਟੀ ਵੇਟਰਾਂ, ਪ੍ਰਮੁੱਖ ਸ਼ਖਸ਼ੀਅਤਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ
