ਵੈਟਨਰੀ ਯੂਨੀਵਰਸਿਟੀ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਸਾਲਾਨਾ ਜ਼ੋਨਲ ਕਾਰਜਸ਼ਾਲਾ ਆਰੰਭ

ਲੁਧਿਆਣਾ 18 ਸਤੰਬਰ 2024- ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ, ਲੁਧਿਆਣਾ ਅਧੀਨ ਕਾਰਜਸ਼ੀਲ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਤਿੰਨ ਰੋਜ਼ਾ ਸਾਲਾਨਾ ਜ਼ੋਨਲ ਕਾਰਜਸ਼ਾਲਾ ਅੱਜ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਆਰੰਭ ਹੋਈ। ਕਾਰਜਸ਼ਾਲਾ ਦੇ ਉਦਘਾਟਨੀ ਸਮਾਰੋਹ ਵਿਚ ਡਾ. ਰਾਜੇਸ਼ਵਰ ਸਿੰਘ ਚੰਦੇਲ, ਉਪ-ਕੁਲਪਤੀ, ਡਾ. ਵਾਈ ਐਸ ਪਰਮਾਰ, ਯੂਨੀਵਰਸਿਟੀ ਆਫ ਹਾਰਟੀਕਲਚਰ ਐਂਡ ਫਾਰੈਸਟਰੀ, ਹਿਮਾਚਲ ਪ੍ਰਦੇਸ਼ ਨੇ ਬਤੌਰ ਮੁੱਖ ਮਹਿਮਾਨ, ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਅਤੇ ਡਾ. ਜੇ ਪੀ ਸ਼ਰਮਾ, ਸਾਬਕਾ, ਉਪ-ਕੁਲਪਤੀ, ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਸਾਇੰਸ ਅਤੇ ਤਕਨਾਲੋਜੀ ਨੇ ਸਮਾਗਮ ਦੀ ਸੋਭਾ ਵਧਾਈ।

          ਉਦਘਾਟਨੀ ਸਮਾਰੋਹ ਵਿਚ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਬੰਧਕੀ ਸਕੱਤਰ ਨੇ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਨੂੰ ਜੀ ਆਇਆਂ ਕਿਹਾ। ਡਾ. ਰਾਜੇਸ਼ਵਰ  ਸਿੰਘ ਚੰਦੇਲ ਨੇ ਪ੍ਰਦਰਸ਼ਨੀਆਂ ਰਾਹੀਂ ਪਸਾਰ ਢਾਂਚੇ ਨੂੰ ਸੁਦ੍ਰਿੜ ਕਰਨ ਅਤੇ ਖੋਜ ਤੇ ਕਿਸਾਨਾਂ ਦੌਰਾਨ ਸਾਂਝ ਵਧਾਉਣ ਵਾਲੇ ਪਹਿਲੂਆਂ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜ਼ਮੀਨੀ ਹਕੀਕਤਾਂ ਵਾਲੀਆਂ ਖੋਜਾਂ, ਕੁਦਰਤੀ ਖੇਤੀ ਅਤੇ ਟਿਕਾਊ ਵਾਤਾਵਰਣ ਦੀ ਮਹੱਤਤਾ ਬਾਰੇ ਗੱਲ ਕੀਤੀ।

          ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਲੋੜ ਆਧਾਰਿਤ ਤਕਨਾਲੋਜੀਆਂ ਦੇ ਤਬਾਦਲੇ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਅਧਿਕਾਰੀਆਂ ਨੂੰ ਸਮਾਂਬੱਧ ਢੰਗ ਨਾਲ ਰਿਫਰੈਸ਼ਰ ਕੋਰਸ ਕਰਵਾਉਣੇ ਚਾਹੀਦੇ ਹਨ ਜਿਸ ਨਾਲ ਕਿ ਉਨ੍ਹਾਂ ਦਾ ਗਿਆਨ ਨਵਿਆਉਂਦਾ ਰਹੇ। ਡਾ. ਜੇ ਪੀ ਸ਼ਰਮਾ ਨੇ ਖੇਤੀਬਾੜੀ ਵਿਚ ਵਿਭਿੰਨਤਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਖੇਤੀ ਪ੍ਰਾਸੈਸਿੰਗ ਵਿਚ ਉਪਲਬਧ ਮੌਕਿਆਂ ਤੇ ਭੋਜਨ ਦੀ ਦੁਰਵਰਤੋਂ ਰੋਕ ਕੇ ਭੁੱਖਮਰੀ ਤੋਂ ਬਚਾਉਣ ਸੰਬੰਧੀ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਗੁਣਵੱਤਾ ਭਰਪੂਰ ਉਤਪਾਦ, ਉਦਮੀ ਵਿਕਾਸ ਅਤੇ ਮੰਡੀਕਾਰੀ ਦੀ ਬੁੱਧੀਮਤਾ ਕਿਸਾਨੀ ਭਾਈਚਾਰੇ ਲਈ ਬਹੁਤ ਲਾਭਕਾਰੀ ਸਾਬਿਤ ਹੋ ਸਕਦੀ ਹੈ।

          ਡਾ. ਪਰਵੇਂਦਰ ਸ਼ੇਰੋਨ, ਨਿਰਦੇਸ਼ਕ, ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਬਾਰੇ ਦੱਸਿਆ। ਸਮਾਰੋਹ ਵਿਚ ਵਿਭਿੰਨ ਪ੍ਰਕਾਸ਼ਨਾਵਾਂ ਅਤੇ ਵੀਡੀਓ ਫਿਲਮ ਦੀ ਘੁੰਡ ਚੁਕਾਈ ਵੀ ਕੀਤੀ ਗਈ। ਡਾ. ਰਾਜੇਸ਼ ਰਾਣਾ ਨੇ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਨੂੰ ਧੰਨਵਾਦ ਕਹਿਣ ਦੀ ਰਸਮ ਨਿਭਾਈ। 20 ਸਤੰਬਰ ਤਕ ਚਲਣ ਵਾਲੀ ਇਸ ਕਾਰਜਸ਼ਾਲਾ ਵਿਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਪੂਰਵ ਕਾਰਗੁਜ਼ਾਰੀ ਅਤੇ ਭਵਿੱਖੀ ਆਸ਼ਿਆਂ ਸੰਬੰਧੀ ਸੰਜੀਦਾ ਵਿਚਾਰ ਚਰਚਾ ਕੀਤੀ ਜਾਏਗੀ।