ਅੰਦੋਲਨ ਦੌਰਾਨ ਵਰਕਰਸ ਅਤੇ ਹੈਲਪਰਸ 'ਤੇ ਦਰਜ ਮੁਕੱਦਮੇ ਰੱਦ ਕਰਨ ਦੇ ਫੈਸਲੇ 'ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਪ੍ਰਗਟਾਇਆ ਮੁੱਖ ਮੰਤਰੀ ਦਾ ਧੰਨਵਾਦ

ਚੰਡੀਗੜ੍ਹ, 23 ਜੁਲਾਈ - ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਅੰਦੋਲਨ ਦੌਰਾਨ ਆਂਗਨਵਾੜੀ ਵਰਕਰਸ ਅਤੇ ਹੈਲਪਰਸ 'ਤੇ ਬਣੇ ਮੁਕੱਦਮਿਆਂ ਨੂੰ ਰੱਦ ਕਰਨ ਦੇ ਫੈਸਲੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ ਹੈ। ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਆਂਗਨਵਾੜੀ ਵਰਕਰਸ ਅਤੇ ਹੈਲਪਰਸ ਨੂੰ ਰਾਹਤ ਮਿਲੇਗੀ।

          ਦੱਸ ਦੇਣ ਕਿ ਸਾਲ 2021-22 ਵਿੱਚ ਆਂਗਨਵਾੜੀ ਵਰਕਰਸ ਅਤੇ ਹੈਲਪਰਸ ਨੇ ਅੰਦੋਲਨ ਕੀਤਾ ਸੀ, ਜਿਸ ਦੌਰਾਨ ਗੁਰੂਗ੍ਰਾਮ, ਦਾਦਰੀ ਅਤੇ ਕਰਨਾਲ ਆਦਿ ਵਿੱਚ ਆਂਗਨਵਾੜੀ ਵਰਕਰਸ ਅਤੇ ਹੈਲਪਰਸ 'ਤੇ ਪੁਲਿਸ ਕੇਸ ਬਣੇ ਸਨ। ਇਸ ਬਾਰੇ ਆਂਗਨਵਾੜੀ ਵਰਕਰਸ ਤੇ ਹੈਲਪਰਸ ਯੂਨੀਅਨ ਦੇ ਅਧਿਕਾਰੀਆਂ ਵੱਲੋਂ ਸਮੇਂ-ਸਮੇਂ 'ਤੇ ਪੁਲਿਸ ਮੁਕੱਦਮਿਆਂ ਨੂੰ ਰੱਦ ਕਰਨ ਲਈ ਰਿਪੋਰਟਾਂ ਦਿੱਤੀਆਂ ਗਈਆਂ, ਜਿਸ 'ਤੇ ਸਰਕਾਰ ਨੇ ਹਮਦਰਦੀ ਨਾਲ ਵਿਚਾਰ ਕਰ ਅਜਿਹੇ ਸਾਰੇ ਮੁਕਦਮਿਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।