ਐਚਐਸਵੀਪੀ ਤੋਂ ਹੁਣ ਚਾਰ ਦਿਨ ਵਿੱਚ ਲੈ ਸਕਣਗੇ ਦਸਤਾਵੇਜਾਂ ਦੀ ਫੋਟੋਕਾਪੀ
ਚੰਡੀਗੜ੍ਹ, 23 ਜੁਲਾਈ - ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਨੂੰ ਹੁਣ ਬਿਨੈਕਾਰ ਵੱਲੋਂ ਮੰਗੇ ਗਏ ਦਸਤਾਵੇਜਾਂ ਦੀ ਕਾਪੀ, ਇਸ ਦੇ ਲਈ ਅਪੀਲ ਕਰਨ ਦੇ 4 ਦਿਨ ਦੇ ਅੰਦਰ ਦੇਣੀ ਹੋਵੇਗੀ। ਹਰਿਆਣਾ ਸਰਕਾਰ ਵੱਲੋਂ ਇਸ ਸੇਵਾ ਨੂੰ ਸੇਵਾ ਦਾ ਅਧਿਕਾਰੀ ਐਕਟ, 2014 ਤਹਿਤ ਨੋਟੀਫਾਇਡ ਕੀਤਾ ਗਿਆ ਹੈ।

ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਜਾਰੀ ਇੱਕ ਨੌਟੀਫਿਕੇਸ਼ਨ ਅਨੁਸਾਰ, ਦਸਤਾਵੇਜਾਂ ਦੀ ਕਾਪੀ ਲੈਣ ਜੁੜੀ ਇਸ ਸੇਵਾ ਲਈ ਸਬੰਧਿਤ ਡਿਪਟੀ ਸੁਪਰਡੈਂਟ ਨੂੰ ਮਨੋਨੀਤ ਅਧਿਕਾਰੀ ਵਜੋ ਨਾਮਜਦ ਕੀਤਾ ਗਿਆ ਹੈ। ਇਸੀ ਤਰ੍ਹਾ, ਸਬੰਧਿਤ ਏਸਟੇਟ ਅਫਸਰ ਪਹਿਲੀ ਸ਼ਿਕਾਇਤ ਨਿਵਾਰਣ ਅਥਾਰਿਟੀ ਜਦੋਂ ਕਿ ਜੋਨਲ ਪ੍ਰਸਾਸ਼ਕ ਦੂਜੀ ਸ਼ਿਕਾਇਤ ਨਿਵਾਰਣ ਅਥਾਰਿਟੀ ਹੋਣਗੇ।