ਸਰਕਲ ਦਫਤਰ ਅੱਗੇ ਬਿਜਲੀ ਕਾਮਿਆਂ ਨੇ ਨਿਜੀਕਰਨ ਵਿਰੁੱਧ ਅਰਥੀ ਫੁੱਕ ਰੈਲੀ ਕਰਕੇ ਪ੍ਰਦਰਸ਼ਨ ਕੀਤਾ।
ਪਟਿਆਲਾ- ਟੈਕਨੀਕਲ ਸਰਵਿਸ ਯੂਨੀਅਨ ਦੇ ਸਰਕਲ ਪ੍ਰਧਾਨ ਹਰਜੀਤ ਸਿੰਘ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਪਟਿਆਲਾ ਸਰਕਲ ਦੇ ਅੱਗੇ ਟੀ.ਐਸ.ਯੂ. ਅਤੇ ਸੀ.ਐਚ.ਬੀ. ਯੂਨੀਅਨ ਦੇ ਕਾਮਿਆਂ ਨੇ ਇਕੱਠੇ ਹੋ ਕੇ ਅਰਥੀ ਫੂਕ ਰੈਲੀ ਕੀਤੀ। ਇਹ ਰੈਲੀ ਖਰੜ ਡਵੀਜਨ ਅਤੇ ਲਾਲੜੂ ਡਵੀਜਨ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਿਰੁੱਧ ਕੀਤੀ ਗਈ। ਇਸ ਰੈਲੀ ਵਿੱਚ 200 ਤੋਂ ਵੱਧ ਬਿਜਲੀ ਕਾਮਿਆਂ ਨੇ ਸ਼ਮੂਲੀਅਤ ਕੀਤੀ।

ਇਸ ਰੈਲੀ ਨੂੰ ਬਲਿਹਾਰ ਸਿੰਘ ਸੂਬਾ ਪ੍ਰਧਾਨ ਸੀ.ਐਚ.ਬੀ. ਯੂਨੀਅਨ, ਵਿਜੇ ਦੇਵ ਸਾਬਕਾ ਮੀਤ ਪ੍ਰਧਾਨ ਟੀ.ਐਸ.ਯੂ. ਪੰਜਾਬ, ਬਲਰਾਜ ਜ਼ੋਸ਼ੀ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਸ੍ਰੀ ਨਾਥ ਲੋਕ ਸੰਘਰਸ਼ ਕਮੇਟੀ, ਦਿਲਪ੍ਰੀਤ ਸਿੰਘ ਸੀ.ਐਚ.ਬੀ. ਯੂਨੀਅਨ, ਜਤਿੰਦਰ ਸਿੰਘ ਚੱਢਾ, ਗੁਰਦੀਪ ਸਿੰਘ, ਜ਼ੋਗਿੰਦਰ ਮੋਜੀ, ਭਗਵਾਨ ਸਿੰਘ, ਕਰਮਜੀਤ ਸਿੰਘ, ਇੰਦਰਜੀਤ ਸਿੰਘ, ਦਰਸ਼ਨ ਕੁਮਾਰ, ਹਰਜੀਤ ਸਿੰਘ ਸੇਖੋਂ ਆਦਿ ਨੇ ਸੰਬੋਧਨ ਕੀਤਾ।
ਸਾਰੇ ਬੁਲਾਰਿਆਂ ਨੇ ਨਿਜੀਕਰਨ ਦੀ ਨੀਤੀ ਨੂੰ ਰੱਦ ਕਰਨ ਦੀ ਮੰਗ ਕੀਤੀ ਅਤੇ ਮਾਨ ਸਰਕਾਰ ਅਤੇ ਮੋਦੀ ਸਰਕਾਰ ਵੱਲੋਂ ਨਿਜੀਕਰਨ ਨੂੰ ਲਾਗੂ ਕਰਨ ਲਈ ਕੀਤੇ ਜਾ ਰਹੇ ਜਾਬਰ ਰਵਈਏ ਦੀ ਨਿਖੇਧੀ ਕੀਤੀ। ਨਾਲ ਹੀ ਮੰਗ ਕੀਤੀ ਕਿ ਬਨਾਰਸੀ ਦਾਸ ਅਤੇ ਰਾਮ ਸਿੰਘ ਨੂੰ ਕੋਰਟ ਦੇ ਫੈਸਲੇ ਅਨੁਸਾਰ ਛੇਤੀ ਤੋਂ ਛੇਤੀ ਬਹਾਲ ਕਰਕੇ ਅਦਾਇਗੀ ਕੀਤੀ ਜਾਵੇ।