
ਸੈਕਟਰ 79 ਵਿੱਚ ਤੀਜਾਂ ਦਾ ਮੇਲਾ ਕਰਵਾਇਆ
ਐਸ ਏ ਐਸ ਨਗਰ, 6 ਅਗਸਤ- ਸੈਕਟਰ 79 ਵਿੱਚ ਸੈਕਟਰ 76-80 ਤੇ ਪਿੰਡ ਸੁਹਾਣਾ ਦਾ ਤੀਜ ਤਿਉਹਾਰ ਮਨਾਉਣ ਲਈ ਤੀਜਾਂ ਮੇਲਾ ਕਰਵਾਇਆ ਗਿਆ। ਇਸ ਸੰਬੰਧੀ ਨਗਰ ਨਿਗਮ ਦੇ ਕੌਂਸਲਰ ਹਰਜੀਤ ਸਿੰਘ ਭੋਲੂ ਅਤੇ ਪ੍ਰਧਾਨ ਹਰਦਿਆਲ ਚੰਦ ਬਡਬਰ ਦੀ ਅਗਵਾਈ ਵਿੱਚ ਇੰਟਰਨੈਸ਼ਨਲ ਕੋਚ ਸਵਰਨ ਸਿੰਘ ਚੰਨੀ ਅਤੇ ਚੰਨੀ ਸਾਂਭਿਆਚਾਰਕ ਮੰਚ ਦੀਆਂ ਟੀਮਾਂ ਵੱਲੋਂ ਬੀਤੀ 7 ਜੁਲਾਈ ਤੋਂ ਭੰਗੜੇ ਅਤੇ ਗਿੱਧੇ ਦਾ ਸਮਰ ਕੈਂਪ ਲਗਾਇਆ ਗਿਆ ਸੀ, ਜਿਸ ਦੀ ਸਮਾਪਤੀ ਮੌਕੇ ਤੀਜਾਂ ਦਾ ਮੇਲਾ ਆਯੋਜਿਤ ਕੀਤਾ ਗਿਆ।
ਐਸ ਏ ਐਸ ਨਗਰ, 6 ਅਗਸਤ- ਸੈਕਟਰ 79 ਵਿੱਚ ਸੈਕਟਰ 76-80 ਤੇ ਪਿੰਡ ਸੁਹਾਣਾ ਦਾ ਤੀਜ ਤਿਉਹਾਰ ਮਨਾਉਣ ਲਈ ਤੀਜਾਂ ਮੇਲਾ ਕਰਵਾਇਆ ਗਿਆ। ਇਸ ਸੰਬੰਧੀ ਨਗਰ ਨਿਗਮ ਦੇ ਕੌਂਸਲਰ ਹਰਜੀਤ ਸਿੰਘ ਭੋਲੂ ਅਤੇ ਪ੍ਰਧਾਨ ਹਰਦਿਆਲ ਚੰਦ ਬਡਬਰ ਦੀ ਅਗਵਾਈ ਵਿੱਚ ਇੰਟਰਨੈਸ਼ਨਲ ਕੋਚ ਸਵਰਨ ਸਿੰਘ ਚੰਨੀ ਅਤੇ ਚੰਨੀ ਸਾਂਭਿਆਚਾਰਕ ਮੰਚ ਦੀਆਂ ਟੀਮਾਂ ਵੱਲੋਂ ਬੀਤੀ 7 ਜੁਲਾਈ ਤੋਂ ਭੰਗੜੇ ਅਤੇ ਗਿੱਧੇ ਦਾ ਸਮਰ ਕੈਂਪ ਲਗਾਇਆ ਗਿਆ ਸੀ, ਜਿਸ ਦੀ ਸਮਾਪਤੀ ਮੌਕੇ ਤੀਜਾਂ ਦਾ ਮੇਲਾ ਆਯੋਜਿਤ ਕੀਤਾ ਗਿਆ। ਇਸ ਸਮਰ ਕੈਂਪ ਦੌਰਾਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਪਿੰਡ ਮੌਲੀ ਬੈਦਵਾਨ ਦੇ ਸਾਬਕਾ ਸਰਪੰਚ ਬੀ ਕੇ ਗੋਇਲ ਨੇ ਵੀ ਆਪਣੀ ਹਾਜ਼ਰੀ ਲਗਵਾਈ।
ਇਸ ਤੀਜ ਮੇਲੇ ਵਿੱਚ ਐਸ ਪੀ ਵਿਜੀਲੈਂਸ ਬਿਊਰੋ ਪ੍ਰਭਜੋਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੀਜ ਮੇਲੇ ਵਿੱਚ ਬੱਚਿਆਂ, ਬਜ਼ੁਰਗਾਂ ਤੇ ਮਹਿਲਾਵਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੇਲੇ ਵਿੱਚ ਅਲੱਗ-ਅਲੱਗ ਟੀਮਾਂ ਦੇ ਚਾਰ ਗਿੱਧੇ ਅਤੇ ਚਾਰ ਟੀਮਾਂ ਭੰਗੜੇ ਦੀਆਂ ਨੇ ਹਿੱਸਾ ਲੈਣਾ ਸੀ, ਪਰ ਮੀਂਹ ਪੈਣ ਕਾਰਨ ਕੁਝ ਹੀ ਟੀਮਾਂ ਆਪਣੀਆਂ ਪ੍ਰਫਾਰਮੈਂਸ ਦੇ ਸਕੀਆਂ ਅਤੇ ਵਿਅਕਤੀਗਤ ਡਾਂਸ ਅਤੇ ਗੀਤ ਗਾਉਣ ਤੇ ਬੋਲੀਆਂ ਪਾਉਣ ਲਈ 40 ਵਿਅਕਤੀ ਅਤੇ ਬੱਚਿਆਂ ਨੇ ਹਿੱਸਾ ਲਿਆ।
ਪ੍ਰੋਗਰਾਮ ਦਾ ਸੰਚਾਲਨ ਹਰਮਨ ਕੌਰ ਬੈਦਵਾਨ, ਸੋਨੀਆ ਅਤੇ ਤਮੰਨਾ ਨੇ ਕੀਤਾ। ਗਿੱਧੇ ਦੀਆਂ ਟੀਮਾਂ ਦੀ ਅਗਵਾਈ ਨੀਰੂ ਸੂਦ, ਰਮਿੰਦਰ ਕੌਰ ਕੰਗ, ਕੁਲਦੀਪ ਕੌਰ, ਨਵਨੀਤ ਕੌਰ, ਅਮਨ ਤੇ ਗੁਰਵਿੰਦਰ ਕੌਰ ਨੇ ਕੀਤੀ। ਇਸ ਪ੍ਰੋਗਰਾਮ ਵਿੱਚ 3 ਸਾਲ ਤੋਂ ਲੈ ਕੇ 79 ਸਾਲ ਤੱਕ ਦੇ ਵਿਅਕਤੀਆਂ ਨੇ ਆਪਣੀਆਂ ਪ੍ਰਫਾਰਮੈਂਸ ਕੀਤੀਆਂ।
ਇਸ ਮੇਲੇ ਨੂੰ ਕਰਵਾਉਣ ਵਿੱਚ ਜਰਨੈਲ ਸਿੰਘ, ਸੁਰਜੀਤ ਸਿੰਘ, ਕ੍ਰਿਸ਼ਨ ਲਾਲ, ਸੁਰਿੰਦਰ ਸਿੰਘ ਕੰਗ ਅਤੇ ਹੋਰ ਬਹੁਤ ਸਾਰੇ ਬਜ਼ੁਰਗਾਂ ਦਾ ਤੇ ਨੌਜਵਾਨ ਟੀਮਾਂ ਦਾ ਯੋਗਦਾਨ ਰਿਹਾ, ਜਿਨ੍ਹਾਂ ਨੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ। ਹਿੱਸਾ ਲੈਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਨਗਰ ਨਿਗਮ ਦੇ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਦੱਸਿਆ ਕਿ ਮੀਂਹ ਪੈਣ ਕਾਰਨ ਇਹ ਪ੍ਰੋਗਰਾਮ ਦੀਆਂ ਕੁਝ ਪੇਸ਼ਕਾਰੀਆਂ ਰਹਿ ਗਈਆਂ ਸਨ। ਉਨ੍ਹਾਂ ਲਈ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਪ੍ਰੋਗਰਾਮ ਰੱਖ ਕੇ ਇਹ ਮੇਲਾ ਦੁਬਾਰਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਤੀਜ ਮੇਲੇ ਨਾਲ ਜੁੜੇ ਵਿਅਕਤੀਆਂ ਨੇ ਲੰਬੇ ਸਮੇਂ ਤੋਂ ਤਿਆਰੀ ਕੀਤੀ ਸੀ, ਪਰ ਮੀਂਹ ਕਾਰਨ ਇਹ ਸਮਾਗਮ ਮੁਕੰਮਲ ਤੌਰ ’ਤੇ ਸਿਰੇ ਨਹੀਂ ਚੜ੍ਹ ਸਕਿਆ।
