ਨੇਤਰਦਾਨ ਜਾਗਰੂਕਤਾ ਦਾ ਸੰਚਾਰ ਕਰਦੇ ਪ੍ਰਿੰਸੀਪਲ ਰਜੇਸ਼ ਕੁਮਾਰ ਤੇ ਭਾਈ ਬਰਿੰਦਰ ਸਿੰਘ ਮਸੀਤੀ
ਹੁਸ਼ਿਆਰਪੁਰ - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਟਾਂਡਾ ਵਿਖੇ ਨੇਤਰਦਾਨ ਜਾਗਰੂਕਤਾ ਕੈਂਪ ਲਾਇਆ ਗਿਆ। ਜਿਸ ਵਿੱਚ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਮਨਮੋਹਨ ਸਿੰਘ, ਸਕੱਤਰ ਸਰਦਾਰ ਬਲਜੀਤ ਸਿੰਘ, ਚੇਅਰਮੈਨ ਸਰਦਾਰ ਬਹਾਦਰ ਸਿੰਘ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਾਏ ਗਏ ਨੇਤਰਦਾਨ ਕੈਂਪ ਵਿੱਚ ਟਾਂਡਾ ਤੋਂ ਆਈ ਡੋਨਰ ਇਨਚਾਰਜ ਭਾਈ ਬਰਿੰਦਰ ਸਿੰਘ ਮਸੀਤੀ, ਪ੍ਰਿੰਸੀਪਲ ਰਜੇਸ਼ ਕੁਮਾਰ ਜੀ ਅੱਖਾਂ ਦੀ ਮਹੱਤਤਾ, ਸਾਂਭ ਸੰਭਾਲ ਤੇ ਨੇਤਰਦਾਨ ਸਬੰਧੀ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਜਾਗਰੂਕ ਕੀਤਾ।

ਉਨ੍ਹਾਂ ਨੇਤਰਦਾਨ ਸੋਚ ਦਾ ਸੰਚਾਰ ਕਰਨ ਲਈ ਵੱਧ ਤੋਂ ਵੱਧ ਉੱਦਮ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਕੁਮਾਰ , ਚੰਦਰਕਾਂਤ,ਸੁਖਜਿੰਦਰ ਸਿੰਘ , ਸਤਵਿੰਦਰ ਸਿੰਘ, ਲੋਕੇਸ਼ ਵਸ਼ਿਸ਼ਟ, ਅਮਿਤ ਬਸੀ, ਸੁਖਜੀਤ ਸਿੰਘ , ਨਰਿੰਦਰ ਕੁਮਾਰ, ਬਲਜੀਤ ਕੌਰ, ਕਮਲੇਸ਼ ਕੌਰ, ਅੰਜੂ ਅਰੋੜਾ, ਜਸਵੀਰ ਕੌਰ, ਬੰਦਨਾ ਕੁਮਾਰੀ, ਅਮਰਜੀਤ ਕੌਰ ਆਦਿ ਹਾਜ਼ਰ ਸਨ।