ਘੁੜਕਾ ਵਿਖੇ 5100 ਨਵਜੰਮੀਆਂ ਧੀਆਂ ਦੀ ਲੋਹੜੀ ਪਾਈ ਜਾਵੇਗੀ

ਨਵਾਂਸ਼ਹਿਰ - ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਘੁੜਕਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਨਵੇਂ ਵਰ੍ਹੇ ਦੀ ਸ਼ੁਰੂਆਤ ਤੇ ਮਾਨਵਤਾ ਦੇ ਭਲੇ ਦੇ ਕਾਰਜਾਂ ਦੀ ਲੜੀ 5 ਜਨਵਰੀ ਤੋਂ ਆਰੰਭ ਹੋਵੇਗੀ। ਬ੍ਰਹਮਗਿਆਨੀ 108 ਸੰਤ ਬਾਬਾ ਮੋਤੀ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਸਵਰਗੀ ਗੁਰਮੁੱਖ ਸਿੰਘ ਜੌਹਲ ਪਰਿਵਾਰ ਅਤੇ ਬਾਹੜਾ ਪਰਿਵਾਰ ਦੇ ਸਹਿਯੋਗ ਸਦਕਾ ਇਹ ਸਮਾਗਮ ਕੀਤੇ ਜਾਣਗੇ।

ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਘੁੜਕਾ ਦੇ ਸਰਪ੍ਰਸਤ ਪਿੰਦੂ ਜੌਹਲ (ਯੂ ਕੇ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 5 ਜਨਵਰੀ ਦਿਨ ਵੀਰਵਾਰ ਨੂੰ ਜੌਹਲ ਫਾਰਮ ਘੁੜਕਾ ਵਿਖੇ ਅੱਖਾਂ ਦਾ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ ਹੋਵੇਗਾ। 6 ਜਨਵਰੀ ਨੂੰ ਖੂਨਦਾਨ ਕੈਂਪ ਵਿੱਚ ਨੋਜਵਾਨਾਂ ਵਲੋਂ ਸਵੈ-ਇਛੁੱਕ ਖੂਨ ਦਾਨ ਕੀਤਾ ਜਾਵੇਗਾ। 7 ਜਨਵਰੀ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ ਮਿਤੀ 9 ਜਨਵਰੀ ਭੋਗ ਪੈਣ ਉਪਰੰਤ ਜਰੂਰਤਮੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਕੀਤੇ ਜਾਣਗੇ। 11 ਜਨਵਰੀ ਲੋਹੜੀ ਦੇ ਵਿਸ਼ਾਲ ਸਮਾਗਮ ਵਿੱਚ 5100 ਨਵ ਜੰਮੀਆਂ ਧੀਆਂ ਦੀ ਲੋਹੜੀ ਪਾਈ ਜਾਵੇਗੀ। ਇਹਨਾਂ ਸਮਾਗਮਾਂ ਵਿੱਚ ਵਿਸ਼ਵ ਪ੍ਰਸਿੱਧ ਗਾਇਕ ਅਤੇ ਹਰਮਨ ਪਿਆਰੀਆਂ ਸਖਸ਼ੀਅਤਾਂ ਹਿੱਸਾ ਲੈਣਗੀਆਂ। ਗਾਇਕ ਮਨਮੋਹਨ ਵਾਰਿਸ, ਸਰਬਜੀਤ ਰਾਏ (ਐਸ ਪੀ), ਮੰਗੀ ਮਾਹਲ, ਅਮਰੀਕ ਸੈਣੀ ਯੂ ਕੇ, ਦੀਪਕ ਬਾਲੀ ਸਲਾਹਕਾਰ ਭਾਸ਼ਾ ਸਾਹਿਤ ਤੇ ਸਭਿਆਚਾਰ ਦਿੱਲੀ ਸਰਕਾਰ, ਤਰਲੋਚਨ ਸਿੰਘ ਜੌਹਲ, ਐਡਵੋਕੇਟ ਅਸ਼ਵਨੀ ਕੁਮਾਰ, ਅਨੂਪ ਕੌਸ਼ਲ ਰਿੰਕੂ ਅਤੇ ਹੋਰ ਸਹਿਯੋਗੀ ਇਹਨਾਂ ਸਮਾਗਮਾਂ ਨੂੰ ਕਾਮਯਾਬ ਕਰਨ ਲਈ ਵਿਸ਼ੇਸ਼ ਸਹਿਯੋਗ ਕਰਨਗੇ। ਦੇਸ਼-ਵਿਦੇਸ਼ ਦੀ ਸੰਗਤ ਅਤੇ ਸਮੂਹ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਇਹਨਾਂ ਸਮਾਗਮਾਂ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਵੀ ਪਾਉਣਗੇ।