ਧੁੰਦ ਦੇ ਮੌਸਮ ਵਿੱਚ ਹਾਦਸੇ ਤੋਂ ਬਚਣ ਲਈ ਸੰਜਮ ਨਾਲ ਚੱਲੋ - ਡੀ ਐਸ ਪੀ ਸ਼ਾਮ ਸੁੰਦਰ ਬਲਾਚੌਰ
ਬਲਾਚੌਰ - ਵੱਧ ਰਹੀ ਠੰਢ ਦੇ ਕਹਿਰ ਨਾਲ ਧੁੰਦ ਦੀ ਪੈਣ ਦੀ ਰਫਤਾਰ ਵੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਇਸ ਨਾਲ ਸੜਕ ਤੇ ਚੱਲ ਰਹੇ ਵਾਹਨਾਂ ਦੇ ਆਪਸੀ ਹਾਦਸਿਆਂ ਦਾ ਖਤਰਾ ਵੀ ਵਧ ਜਾਂਦਾ ਹੈ। ਜਿਸ ਕਾਰਨ ਰਾਤ ਅਤੇ ਸਵੇਰ ਦੇ ਸਮੇਂ ਹਰ ਤਰ੍ਹਾਂ ਦੇ ਵਾਹਨ ਠੰਡ ਵਿੱਚ ਚਲਾਉਣੇ ਹੋਰ ਵੀ ਔਖੇ ਹੋ ਜਾਂਦੇ ਹਨ। ਹਰ ਸਾਲ ਧੁੰਦ ਦੇ ਕਾਰਨ ਸੜਕੀ ਹਾਦਸਿਆਂ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਜਾਂਦਾ ਹੈ। ਜਿਸ ਨਾਲ ਕਈ ਕੀਮਤੀ ਜਾਨਾਂ ਬਿਨ੍ਹਾ ਵਜ੍ਹਾ ਚਲੀਆਂ ਜਾਂਦੀਆ ਹਨ।

ਇਸ ਕਰਕੇ ਸਾਨੂੰ ਆਪ ਆਪਣਾ ਵਾਹਨ ਚਲਾਉਂਦੇ ਸਮੇਂ ਤੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਦੁਰਘਟਨਾ ਨਾਲੋਂ ਦੇਰ ਭਲੀ ਸੋਚ ਰੱਖ ਕੇ ਧੁੰਦ ਵਿੱਚ ਸੰਜਮ ਨਾਲ ਚੱਲਣਾ ਚਾਹੀਦਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸਬ ਡਵੀਜ਼ਨ ਬਲਾਚੌਰ ਦੇ ਉਪ ਪੁਲਸ ਕਪਤਾਨ ਸ਼ਾਮ ਸੁੰਦਰ ਨੇ ਆਖਿਆ ਕਿ ਸੜਕਾਂ ਤੇ ਚੱਲਣ ਲਈ ਸਾਡੇ ਵਾਸਤੇ ਬਹੁਤ ਨਿਯਮ ਬਣਾਏ ਗਏ ਹਨ ਜੋ ਸਾਡੀ ਕੀਮਤੀ ਜਾਨ ਦੀ ਹਿਫਾਜ਼ਤ ਲਈ ਹਨ। ਸਾਨੂੰ ਉਹਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਆਪਣੀ ਲਾਈਨ ਵਿੱਚ ਹੀ ਖੱਡੀ ਲੈ ਕੇ ਚੱਲਣਾ ਚਾਹੀਦਾ ਹੈ ਤੇ ਹਾਦਸੇ ਤੋਂ ਬਚਣ ਲਈ ਨਸ਼ਾ ਖਾ ਪੀ ਕੇ ਕਦੀ ਵੀ ਨਹੀਂ ਡਰਾਈਵਿੰਗ ਨਹੀਂ ਕਰਨੀ ਚਾਹੀਦੀ। ਦੂਸਰਿਆਂ ਵਾਸਤੇ ਸਾਨੂੰ ਕਦੀ ਪ੍ਰੇਸ਼ਾਨੀ ਦਾ ਕਾਰਨ ਨਹੀਂ ਬਣਨਾ ਚਾਹੀਦਾ। ਧੁੰਦ ਜਿਆਦਾ ਹੋਣ ਤੇ ਸਾਨੂੰ ਘਰ ਤੋਂ ਨਹੀਂ ਨਿਕਲਣਾ ਚਾਹੀਦਾ।