
ਗਿਆਨ ਜੋਤੀ ਸਕੂਲ ਵਿਖੇ ਪੇਂਟਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 29 ਦਸੰਬਰ - ਗਿਆਨ ਜੋਤੀ ਗਲੋਬਲ ਸਕੂਲ ਵਲੋਂ ਇਸਰੋ ਅਤੇ ਨਿੱਜੀ ਐਫ ਐਮ ਦੇ ਸਹਿਯੋਗ ਨਾਲ ਪੁਲਾੜ ਵਿੱਚ ਭਾਰਤ ਵਿਸ਼ੇ ਤੇ ਪੇਂਟਿੰਗ ਮੁਕਾਬਲਿਆਂ ‘ਰੰਗਰੇਜ਼ ਸੀਜ਼ਨ-10’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੈਂਪਸ ਦੇ 80 ਵਿਦਿਆਰਥੀਆਂ ਨੇ ਭਾਗ ਲਿਆ।
ਐਸ ਏ ਐਸ ਨਗਰ, 29 ਦਸੰਬਰ - ਗਿਆਨ ਜੋਤੀ ਗਲੋਬਲ ਸਕੂਲ ਵਲੋਂ ਇਸਰੋ ਅਤੇ ਨਿੱਜੀ ਐਫ ਐਮ ਦੇ ਸਹਿਯੋਗ ਨਾਲ ਪੁਲਾੜ ਵਿੱਚ ਭਾਰਤ ਵਿਸ਼ੇ ਤੇ ਪੇਂਟਿੰਗ ਮੁਕਾਬਲਿਆਂ ‘ਰੰਗਰੇਜ਼ ਸੀਜ਼ਨ-10’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੈਂਪਸ ਦੇ 80 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਆਰ ਜੇ ਸ਼ੈਲਜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਮੁਕਾਬਲੇ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਨਾਲ ਗੱਲ ਕਰਦਿਆਂ ਆਪਣੀ ਜੀਵਨ ਕਹਾਣੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੂੰ ਨਵੇਂ ਕਿੱਤੇ ਅਜ਼ਮਾਉਣ ਅਤੇ ਉਨ੍ਹਾਂ ਵਿਚ ਛੁਪੀ ਪ੍ਰਤਿਭਾ ਨੂੰ ਖੋਜਣ ਲਈ ਪ੍ਰੇਰਿਤ ਕੀਤਾ।
ਸਕੂਲ ਦੇ ਪ੍ਰਿੰਸੀਪਲ ਗਿਆਨ ਜੋਤ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿਚ ਟ੍ਰਾਈਸਿਟੀ ਦੀਆਂ ਸ਼ਿਖਰਲੀਆਂ 12 ਐਂਟਰੀਆਂ ਨੂੰ ਇਸਰੋ ਦਾ ਦੌਰਾ ਕਰਨ ਦਾ ਮੌਕਾ ਮਿਲੇਗਾ।
