ਸਟਾਰਟ-ਅਪ ਗ੍ਰੈਂਡ ਚੈਲੇਂਜ - 2024 ਦੇ ਆਰੰਭ ਨਾਲ ਵੈਟਨਰੀ ਯੂਨੀਵਰਸਿਟੀ ਨੇ ਨਵੇਂ ਉਪਰਾਲਿਆਂ ਨੂੰ ਕੀਤਾ ਉਤਸਾਹਿਤ
ਲੁਧਿਆਣਾ 27 ਜੂਨ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਨਵੇਂ ਉਦਮੀ ਸਟਾਰਟ-ਅਪ ਨੂੰ ਉਤਸਾਹਿਤ ਕਰਨ ਲਈ ਸਟਾਰਟ-ਅਪ ਗ੍ਰੈਂਡ ਚੈਲੇਂਜ ਮੁਕਾਬਲੇ ਦਾ ਉਦਘਾਟਨੀ ਸਮਾਗਮ ਨਿਵੇਕਲੇ ਵਿਚਾਰਾਂ ਨਾਲ ਕੀਤਾ ਗਿਆ।ਇਹ ਮੁਕਾਬਲਾ ਲਾਈਵਸਟਾਕ ਇਨੋਵੇਸ਼ਨ ਤੇ ਇਨਕਿਊਬੇਸ਼ਨ ਫਾਊਂਡੇਸ਼ਨ ਵੱਲੋਂ ਸਟਾਰਟ-ਅਪ ਪੰਜਾਬ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਲੁਧਿਆਣਾ 27 ਜੂਨ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਨਵੇਂ ਉਦਮੀ ਸਟਾਰਟ-ਅਪ ਨੂੰ ਉਤਸਾਹਿਤ ਕਰਨ ਲਈ ਸਟਾਰਟ-ਅਪ ਗ੍ਰੈਂਡ ਚੈਲੇਂਜ ਮੁਕਾਬਲੇ ਦਾ ਉਦਘਾਟਨੀ ਸਮਾਗਮ ਨਿਵੇਕਲੇ ਵਿਚਾਰਾਂ ਨਾਲ ਕੀਤਾ ਗਿਆ।ਇਹ ਮੁਕਾਬਲਾ ਲਾਈਵਸਟਾਕ ਇਨੋਵੇਸ਼ਨ ਤੇ ਇਨਕਿਊਬੇਸ਼ਨ ਫਾਊਂਡੇਸ਼ਨ ਵੱਲੋਂ ਸਟਾਰਟ-ਅਪ ਪੰਜਾਬ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਵਿਚ ਪਹਿਲੀ ਵਾਰ ਇਸ ਕਿਸਮ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ।ਇਸ ਮੁਕਾਬਲੇ ਦਾ ਉਦੇਸ਼ ਨਵੇਂ ਉਦਮੀਆਂ ਨੂੰ ਭਵਿੱਖ ਸੰਬੰਧੀ ਟਿਕਾਊ, ਵਾਤਾਵਰਣ ਅਨੁਕੂਲ ਅਤੇ ਲਾਹੇਵੰਦ ਉਦਮ ਸਥਾਪਿਤ ਕਰਨ ਸੰਬੰਧੀ ਦ੍ਰਿਸ਼ਟੀ ਪ੍ਰਦਾਨ ਕਰਨਾ ਹੈ।
ਇਸ ਮੁਕਾਬਲੇ ਨੂੰ ਕਰਵਾਉਣ ਸੰਬੰਧੀ ਲਾਈਸਟਾਕ ਇਨੋਵੇਸ਼ਨ ਤੇ ਇਨਕਿਊਬੇਸ਼ਨ ਫਾਊਂਡੇਸ਼ਨ ਦੇ ਨਿਰਦੇਸ਼ਕ ਅਤੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਟੈਕਨਾਲੋਜੀ ਦੇ ਡੀਨ, ਡਾ. ਰਾਮ ਸਰਨ ਸੇਠੀ ਨੇ ਦੱਸਿਆ ਕਿ ਸਾਇੰਸ ਅਤੇ ਤਕਨਾਲੋਜੀ ਵਿਭਾਗ ਵੱਲੋਂ ਯੂਨੀਵਰਸਿਟੀ ਵਿਖੇ ਇਕ ਸਿੱਖਿਆ ਕੇਂਦਰ ਸਥਾਪਿਤ ਕਰਨ ਸੰਬੰਧੀ 5 ਕਰੋੜ ਦੀ ਗ੍ਰਾਂਟ ਮੁਹੱਈਆ ਕੀਤੀ ਗਈ ਹੈ ਜਿਸ ਨਾਲ ਅਕਾਦਮਿਕ ਭਾਈਚਾਰੇ ਦੀ ਦੇਖ-ਰੇਖ ਵਿਚ ਨਵੇਂ ਉਦਮ ਸਥਾਪਿਤ ਕਰਨ ਸੰਬੰਧੀ ਸਿੱਖਿਅਤ ਕੀਤਾ ਜਾਏਗਾ। ਇਸ ਲੜੀ ਦੇ ਤਹਿਤ ਵਿਭਿੰਨ ਗਤੀਵਿਧਆਂ ਕਰਵਾਈਆਂ ਜਾਣਗੀਆਂ ਜਿਸ ਵਿਚ ਵਿਦਿਆਰਥੀਆਂ, ਪੇਂਡੂ ਨੌਜਵਾਨਾਂ ਨੂੰ ਵੈਟਨਰੀ ਅਤੇ ਪਸ਼ੂਧਨ ਖੇਤਰ ਵਿਚ ਉਦਮ ਸਥਾਪਿਤ ਕਰਨ ਲਈ ਸਿੱਖਿਅਤ ਕੀਤਾ ਜਾਵੇਗਾ।
ਡਾ. ਸਤਿਬੀਰ ਸਿੰਘ ਗੋਸਲ, ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਵੈਟਨਰੀ ਯੂਨੀਵਰਸਿਟੀ ਦੀ ਇਸ ਖੇਤਰ ਵਿਚ ਇਹ ਸੁਚੱਜਾ ਉਪਰਾਲਾ ਕਰਨ ਹਿਤ ਬਹੁਤ ਸ਼ਲਾਘਾ ਕੀਤੀ। ਸ਼੍ਰੀ ਦੀਪਇੰਦਰ ਢਿੱਲੋਂ, ਸੰਯੁਕਤ ਨਿਰਦੇਸ਼ਕ, ਇਨਵੈਸਟ ਪੰਜਾਬ ਨੇ ਪੰਜਾਬ ਸਰਕਾਰ ਦੇ ਵਿਭਿੰਨ ਉਪਰਾਲਿਆਂ ਬਾਰੇ ਚਰਚਾ ਕੀਤੀ ਜਿਸ ਨਾਲ ਕਿ ਭਾਈਵਾਲ ਧਿਰਾਂ ਨੂੰ ਲਾਭ ਹੋ ਸਕਦਾ ਹੈ। ਤਿੰਨ ਮੋਹਰੀ ਵਿਚਾਰ ਯੋਜਨਾਵਾਂ ਨੂੰ ਨਗਦ ਇਨਾਮ ਪ੍ਰਦਾਨ ਕੀਤੇ ਜਾਣਗੇ। ਡਾ. ਦਪਿੰਦਰ ਕੌਰ ਬਖ਼ਸ਼ੀ, ਸੰਯੁਕਤ ਨਿਰਦੇਸ਼ਕ, ਪੰਜਾਬ ਰਾਜ ਸਾਇੰਸ ਅਤੇ ਤਕਨਾਲੋਜੀ ਕਾਊਂਸਲ ਨੇ ਨਿਵੇਕਲੇ ਵਿਚਾਰ ਉਭਾਰਨ ਹਿਤ ਸਾਇੰਸ ਅਤੇ ਤਕਨਾਲੋਜੀ ਦੀ ਭੂਮਿਕਾ ਬਾਰੇ ਵਿਚਾਰ ਰੱਖੇ। ਡਾ. ਰਾਕੇਸ਼ ਕੁਮਾਰ ਵਰਮਾ, ਵਧੀਕ ਨਿਰਦੇਸ਼ਕ, ਸਾਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ, ਮੋਹਾਲੀ ਨੇ ਕਿਹਾ ਕਿ ਸਰਕਾਰ ਦੇ ਵਿਭਿੰਨ ਵਿਭਾਗ ਨਵੀਆਂ ਵਿਚਾਰ ਯੋਜਨਾਵਾਂ ਲਿਆਉਣ ਲਈ ਲਗਾਤਾਰ ਮਿਹਨਤ ਕਰ ਰਹੇ ਹਨ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਡਾ. ਸੇਠੀ ਅਤੇ ਉਨ੍ਹਾਂ ਦੀ ਅਗਵਾਈ ਵਿਚ ਕੰਮ ਕਰ ਰਹੀ ਟੀਮ ਦੀ ਪ੍ਰਸੰਸਾ ਕੀਤੀ।
ਸ਼੍ਰੀ ਜਯੋਤੀ ਸਰੂਪ, ਉਨਤੀ ਕੋਆਪਰੇਟਿਵ, ਡਾ. ਰਾਧਿਕਾ ਤ੍ਰਿਖਾ, ਆਈ ਆਈ ਟੀ, ਰੋਪੜ ਅਤੇ ਸ਼੍ਰੀ ਸ਼ਿਬਾਨੰਦਾ ਦਾਸ, ਨਿਰਦੇਸ਼ਕ, ਮੁੰਜਾਲ ਬਰਮਿੰਘਮ ਸਿਟੀ ਯੂਨੀਵਰਸਿਟੀ ਸੈਂਟਰ ਨੇ ਵਿਭਿੰਨ ਵਿਸ਼ਿਆਂ ’ਤੇ ਮੁਹਾਰਤ ਭਾਸ਼ਣ ਦਿੱਤੇ।
