ਬਾਬੂ ਮੰਗੂ ਰਾਮ ਮੁੱਗੋਵਾਲ ਦੇ ਜਨਮ ਦਿਨ ਸਬੰਧੀ ਸ੍ਰੀ ਚਰਨ ਛੋਹ ਗੰਗਾ ਵਿਖੇ ਸਮਾਗਮ 31 ਦਸੰਬਰ ਤੋਂ :- ਸੰਤ ਸੁਰਿੰਦਰ ਦਾਸ

ਗੜਸ਼ੰਕਰ 26 ਦਸੰਬਰ - ਆਦਿ ਧਰਮ ਮੰਡਲ ਦੇ ਬਾਨੀ ਅਤੇ ਸਾਬਕਾ ਵਿਧਾਇਕ ਬਾਬੂ ਮੰਗੂ ਰਾਮ ਮੁੱਗੋਵਾਲ ਦੇ ਜਨਮ ਦਿਨ ਸਬੰਧੀ ਸਲਾਨਾ ਸਮਾਗਮ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਸੱਚ ਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ 31 ਦਸੰਬਰ ਅਤੇ 1 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ।

ਗੜਸ਼ੰਕਰ 26 ਦਸੰਬਰ - ਆਦਿ ਧਰਮ ਮੰਡਲ ਦੇ ਬਾਨੀ ਅਤੇ ਸਾਬਕਾ ਵਿਧਾਇਕ ਬਾਬੂ ਮੰਗੂ ਰਾਮ ਮੁੱਗੋਵਾਲ ਦੇ ਜਨਮ ਦਿਨ ਸਬੰਧੀ ਸਲਾਨਾ ਸਮਾਗਮ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਸੱਚ ਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ 31 ਦਸੰਬਰ ਅਤੇ 1 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸ਼੍ਰੀ ਚਰਨ ਛੋਹ ਗੰਗਾ ਸ਼੍ਰੀ ਖੁਰਾਲਗੜ੍ਹ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਦੱਸਿਆ ਕਿ 2 ਰੋਜ਼ਾ ਸਮਾਗਮ ਚ ਉਚ ਕੋਟੀ ਦੇ ਪ੍ਰਚਾਰਕ, ਕੀਰਤਨੀ ਜਥੇ, ਬੁਧੀਜੀਵੀ ਅਤੇ ਸੰਤ ਮਹਾਂਪੁਰਸ਼ ਬਾਬੂ ਮੰਗੂ ਰਾਮ ਮੁੱਗੋਵਾਲ ਦੇ ਜੀਵਨ ਤੇ ਚਾਨਣਾ ਪਾਉਣਗੇ। ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਨੇ ਸੰਗਤਾਂ ਨੂੰ ਸਮਾਗਮ ਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।