ਸੰਤ ਈਸ਼ਰ ਸਿੰਘ ਸਕੂਲ ਵਿੱਚ ਗਣਿਤ ਦਿਵਸ ਨਾਲ ਸੰਬੰਧਿਤ ਪ੍ਰਦਰਸ਼ਨੀ ਦਾ ਆਯੋਜਨ ਕੀਤਾ
ਐਸਏਐਸ ਨਗਰ, 22 ਦਸੰਬਰ - ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼ – 7, ਮੁਹਾਲੀ ਵਿੱਚ 22 ਦਸੰਬਰ 2023 ਨੂੰ ‘ਗਣਿਤ ਦਿਵਸ’ ਦੇ ਮੌਕੇ ਗਣਿਤ ਮਾਹਿਰ ਰਾਮਾਨੁੰਜਨ ਨੂੰ ਯਾਦ ਕਰਦਿਆਂ ਸਕੂਲ ਵਿੱਚ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਬੱਚਿਆਂ ਦੁਆਰਾ ਬਣਾਏ ਗਏ ਮਾਡਲ ਵਿਖਾਏ ਗਏ।

ਇਸ ਮੌਕੇ ਸਕੂਲ ਦੇ ਨਰਸਰੀ ਤੋਂ ਦੂਜੀ ਜਮਾਤ ਦੇ ਬੱਚਿਆਂ ਤੋਂ ਪਾਰਟੀ ਟਿਫਨ ਮੰਗਵਾਇਆ ਗਿਆ ਜਿਸ ਵਿੱਚ ਉਹ ਭੋਜਨ ਦੇ ਵੱਖ-ਵੱਖ ਆਕਾਰ ਜਿਵੇਂ ਵਰਗ, ਤਿਕੋਣ, ਆਇਤ ਆਦਿ ਆਕਾਰਾਂ ਤੋਂ ਜਾਣੂ ਹੋ ਸਕਣ। ਤੀਜੀ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੋਣਾਂ ਦੇ ਆਕਾਰ ਜਿਵੇਂ ਕਿਤ੍ਰਿਭੁਜ, ਵਰਗਾਕਾਰ, ਆਇਤਾਕਾਰ, ਟ੍ਰਿਗਣੋ ਮੈਟ੍ਰੀ, ਜੋਮੈਟ੍ਰੀ, ਅਲਜਬਰਾ ਤੇ ਪਹਾੜਿਆਂ ਨਾਲ ਸੰਬਧਿਤ ਮਾਡਲ ਬਣਾਏ। ਵਿਦਿਆਰਥੀਆਂ ਵਿੱਚ ਗਣਿਤ ਨਾਲ ਸੰਬਧਿਤ ਪਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ।
ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਤੇ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਕਿਹਾ ਕਿ ਸਕੂਲ ਵਿੱਚ ਇਹ ਕਲਾਤਮਕ ਕੰਮ ਕਰਵਾਉਣ ਦਾ ਮਕਸਦ ਬੱਚਿਆਂ ਨੂੰ ਖੇਡ-ਖੇਡ ਵਿੱਚ ਹੀ ਗਣਿਤ ਜਿਹੇ ਵਿਸ਼ੇ ਬਾਰੇ ਗਿਆਨ ਪ੍ਰਦਾਨ ਕਰਨਾ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਰਾਹੀਂ ਬੱਚੇ ਔਖੇ ਤੋਂ ਔਖੇ ਵਿਸ਼ਿਆਂ ਨੂੰ ਵੀ ਆਸਾਨੀ ਨਾਲ ਜਾਣ ਸਕਦੇ ਹਨ।