
ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦਾ ਭਰੋਸਾ: ਇੰਡੀਅਨ ਫਾਰਮ ਐਸੋਸੀਏਸ਼ਨ ਨੇ ਪਾਵਰਕਾਮ ਨਾਲ ਮੁਲਾਕਾਤ ਕੀਤੀ।
ਪਟਿਆਲਾ ਮਿਤੀ 16—05—2025: ਅੱਜ ਇੱਥੇ ਸ਼ੁਰੂ ਹੋ ਰਹੇ ਪੈਡੀ ਸੀਜਨ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਟਿਊਬਵੈਲਾਂ ਦੀ ਨਿਰਵਿਘਨ ਬਿਜਲੀ ਦੇਣ ਅਤੇ ਬਿਜਲੀ ਨਾਲ ਹੋਰ ਸਬੰਧਤ ਮੰਗਾਂ ਤੇ ਵਿਚਾਰ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪ੍ਰਬੰਧਕੀ ਮੈਬਰਾਂ ਨਾਲ ਇੰਡੀਅਨ ਫਾਰਮਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਨੰਡਿਆਲੀ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ 25 ਮੈਂਬਰੀ ਵਫਦ ਦੀ ਮੀਟਿੰਗ ਹੋਈ।
ਪਟਿਆਲਾ ਮਿਤੀ 16—05—2025: ਅੱਜ ਇੱਥੇ ਸ਼ੁਰੂ ਹੋ ਰਹੇ ਪੈਡੀ ਸੀਜਨ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਟਿਊਬਵੈਲਾਂ ਦੀ ਨਿਰਵਿਘਨ ਬਿਜਲੀ ਦੇਣ ਅਤੇ ਬਿਜਲੀ ਨਾਲ ਹੋਰ ਸਬੰਧਤ ਮੰਗਾਂ ਤੇ ਵਿਚਾਰ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪ੍ਰਬੰਧਕੀ ਮੈਬਰਾਂ ਨਾਲ ਇੰਡੀਅਨ ਫਾਰਮਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਨੰਡਿਆਲੀ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ 25 ਮੈਂਬਰੀ ਵਫਦ ਦੀ ਮੀਟਿੰਗ ਹੋਈ।
ਜਿਸ ਵਿੱਚ ਪ੍ਰਬੰਧਕੀ ਮੈਂਬਰ ਸ੍ਰ. ਜ਼ਸਵੀਰ ਸਿੰਘ ਸੁਰ ਸਿੰਘ, ਸ੍ਰ. ਇੰਦਰਪਾਲ ਸਿੰਘ ਡਾਇਰੈਕਟਰ ਵੰਡ, ਸ੍ਰ. ਹਰਜੀਤ ਸਿੰਘ ਡਾਇਰੈਕਟਰ ਜਨਰੇਸ਼ਨ, ਹੀਰਾ ਲਾਲ ਡਾਇਰੈਕਟਰ ਵਣਜ਼, ਇੰਜ: ਆਰ.ਕੇ. ਮਿੱਤਲ, ਮੁੱਖ ਇੰਜ: ਦੱਖਣ, ਇੰਜ: ਜਤਿੰਦਰ ਕੁਮਾਰ ਨਿਗਰਾਨ ਇੰਜੀਨੀਅਰ ਵੰਡ ਪਟਿਆਲਾ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਇਸ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਦਾ ਪੱਖ ਮਜਬੂਤੀ ਨਾਲ ਬਜੁਰਗ ਕਿਸਾਨ ਆਗੂ ਅਤੇ ਇੰਡੀਅਨ ਫਾਰਮਸ ਦੇ ਕੌਮੀ ਪ੍ਰਧਾਨ ਸ੍ਰ. ਸਤਨਾਮ ਸਿੰਘ ਬਹਿਰੂ ਨੇ ਪਾਵਰਕਾਮ ਦੇ ਪ੍ਰਬੰਧਕਾਂ ਤੋਂ ਜਾਣਨਾ ਚਾਹਿਆ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਜਿਹੜੇ ਕਿਸਾਨ ਅੱਜ ਤੋਂ ਜੀਰੀ ਦੀ ਸਿੱਧੀ ਬੀਜਾਈ ਕਰਨਾ ਚਾਹੁੰਦੇ ਹਨ ਅਤੇ ਮੱਕੀ ਅਤੇ ਹੋਰ ਫਸਲਾਂ ਨੂੰ ਗਰਮੀ ਤੋਂ ਬਚਾਉਣ ਲਈ ਟਿਊਬਵੈਲਾਂ ਤੇ ਬਿਜਲੀ ਸਪਲਾਈ ਕਿੰਨੀ ਦੇਣ ਦਾ ਪ੍ਰਬੰਧ ਕੀਤਾ ਹੈ।
ਜਿਸ ਤੇ ਸਹਿਮਤ ਹੁੰਦਿਆ ਵਿਸ਼ਵਾਸ਼ ਦਿਵਾਇਆ ਕਿ ਅੱਜ ਤੋਂ ਜੀਰੀ ਦੀ ਸਿੱਧੀ ਬਿਜਾਈ ਲਈ ਪੰਜਾਬ ਦੇ ਕਿਸਾਨਾਂ 8 ਘੰਟੇ ਸ਼ੁਰੂ ਕਰਾਂਗੇ ਅਤੇ ਕਿਸਾਨਾਂ ਦੀ ਜੀਰੀ ਦੀ ਪਨੀਰੀ ਨੂੰ ਗਰਮੀ ਤੋਂ ਬਚਾਉਣ ਲਈ ਰੋਜਾਨਾ ਸਵੇਰੇ 7 ਵਜੇ ਤੋਂ 10 ਵਜੇ ਤੱਕ ਸਪਲਾਈ ਦਿੱਤੀ ਜਾਵੇਗੀ। ਮੀਟਿੰਗ ਵਿੱਚ ਇਹ ਵੀ ਉੱਚ ਅਧਿਕਾਰੀਆਂ ਨੇ ਐਲਾਨ ਕੀਤਾ ਪੈਡੀ ਸੀਜਨ ਵਿੱਚ ਅਧਿਕਾਰੀ ਤੇ ਕਰਮਚਾਰੀ 24 ਘੰਟੇ ਹੈਡ ਕੁਆਟਰਾਂ ਤੇ ਹਾਜਰ ਰਹਿਣਗੇ ਅਤੇ ਜਿਹੜੇ ਅਧਿਕਾਰੀ ਗੈਰ ਹਾਜਰ ਹੋਣਗੇ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ।
ਟਰਾਂਸਫਾਰਮਰ ਸੜ ਜਾਣ ਦੀ ਸੂਰਤ ਵਿੱਚ ਫਸਲ ਨੂੰ ਸੋਕੇ ਤੋਂ ਬਚਾਉਣ ਲਈ 24 ਘੰਟੇ ਵਿੱਚ ਬਦਲੇ ਜਾਣਗੇ ਅਤੇ ਸਬਡਵੀਜਨਾ ਵਿੱਚ ਟਰਾਂਸਫਾਰਮਰਾਂ ਦਾ ਲੋਕਲ ਪ੍ਰਬੰਧ ਕੀਤਾ ਜਾਵੇਗਾ। ਮੀਟਿੰਗ ਵਿੱਚ ਇਹ ਵੀ ਸਹਿਮਤੀ ਬਣੀ ਪੰਜਾਬ ਭਰ ਵਿੱਚ ਹੁਣ ਖੇਤ ਖਾਲੀ ਹਨ ਜਿੱਥੇ ਕਿਤੇ ਖੰਭੇ ਵਿੰਗੇ ਟੇਡੇ ਅਤੇ ਤਾਰਾਂ ਢਿੱਲੀਆਂ ਹਨ ਉਹਨਾ ਨੂੰ 10 ਦਿਨ ਵਿੱਚ ਠੀਕ ਕੀਤਾ ਜਾਵੇਗਾ ਅਤੇ ਪੂਰੇ ਪੇਡੀਸੀਜਨ ਵਿੱਚ ਘੱਟੋ—ਘੱਟ 8 ਘੰਟੇ ਅਤੇ ਇਸ ਤੋਂ ਵੱਧ ਵੀ ਸਪਲਾਈ ਦੇਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਮੀਟਿੰਗ ਦੀ ਜਾਣਕਾਰੀ ਦਿੰਦਿਆ ਸ੍ਰ. ਬਹਿਰੂ ਨੇ ਦੱਸਿਆ ਕਿ ਮੀਟਿੰਗ ਸਦਭਾਵਨਾ ਮਾਹੌਲ ਵਿੱਚ ਹੋਈ ਹੈ ਪਾਵਰਕਾਮ ਦੀ ਮੈਨੇਜਮੈਂਟ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਅਧਿਕਾਰੀਆਂ ਜਾਂ ਕਰਮਚਾਰੀ ਦੇ ਖਿਲਾਫ ਡਿਊਟੀ ਤੋਂ ਅਣਗਹਿਲੀ ਜਾ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਆਈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਅੱਜ ਦੀ ਮੀਟਿੰਗ ਵਿੱਚ ਜਿਹੜੇ ਸੂਬਾ ਪੱਧਰ ਦੇ ਆਗੂ ਸ਼ਾਮਲ ਹੋਏ ਹਨ ਉਹਨਾ ਵਿੱਚ ਗੁਰਮੇਲ ਸਿੰਘ ਬੋਸਰ, ਹਰਦੇਵ ਸਿੰਘ ਗਿੱਲ, ਜ਼ਸਕਰਨ ਸਿੰਘ ਸੇਖੋ, ਹਰਦੀਪ ਸਿੰਘ ਕਦਗਿੱਲ, ਕੁਲਦੀਪ ਸਿੰਘ ਫਤਿਹਾਬਾਦ, ਬਲਿਹਾਰ ਸਿੰਘ ਰੁੜਕੀ, ਸਤਨਾਮ ਸਿੰਘ ਸੰਧੂ, ਸੇਵਾ ਸਿੰਘ ਪਨੋਦੀਆ, ਇਸ ਤੋਂ ਇਲਾਵਾ ਜਿਹੜੇ ਜਿਲਿਆ ਦੇ ਪ੍ਰਧਾਨ ਹਾਜਰ ਹੋਏ ਉਹਨਾਂ ਵਿੱਚ ਰਣਜੀਤ ਸਿੰਘ ਆਕੜ ਪਟਿਆਲਾ, ਜ਼ਸਪਾਲ ਸਿੰਘ ਮੰਡੇਰ ਫਤਿਹਗੜ੍ਹ ਸਾਹਿਬ, ਮੇਜਰ ਸਿੰਘ ਮੋਗਾ, ਵਕੀਲ ਸਿੰਘ ਮੁਛਾਲ ਸੰਗਰੂਰ, ਬਲਵਿੰਦਰ ਸਿੰਘ ਭੁਲਰ ਮਲੇਰਕੋਟਲਾ, ਅਮਰੀਕ ਸਿੰਘ ਪਮੌਰ, ਗੋਬਿੰਦਰ ਸਿੰਘ ਰਾਜਪੁਰਾ ਅਤੇ ਹੋਰ ਬਹੁਤ ਸਾਰੇ ਸਰਗਰਮ ਵਰਕਰ ਹਾਜਰ ਸਨ।
