ਯੂਕੇ ਦੇ ਹਥਿਆਰਾਂ ਦੇ ਸਲਾਹਕਾਰ ਸੰਜੈ ਭੰਡਾਰੀ ਨੂੰ ਭਗੌੜਾ ਐਲਾਨਿਆ

ਨਵੀਂ ਦਿੱਲੀ, 5 ਜੁਲਾਈ- ਦਿੱਲੀ ਦੀ ਇੱਕ ਅਦਾਲਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਇੱਕ ਪਟੀਸ਼ਨ ’ਤੇ ਯੂਕੇ ਸਥਿਤ ਹਥਿਆਰਾਂ ਦੇ ਸਲਾਹਕਾਰ ਸੰਜੈ ਭੰਡਾਰੀ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨ ਦਿੱਤਾ ਹੈ। ਅਦਾਲਤ ਵੱਲੋਂ ਭਗੌੜਾ ਐਲਾਨਣ ਨਾਲ ਈਡੀ ਉਸ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰ ਸਕੇਗੀ।

ਇਸ ਸਬੰਧੀ ਜ਼ਿਲ੍ਹਾ ਜੱਜ (ਤੀਸ ਹਜ਼ਾਰੀ) ਸੰਜੀਵ ਅਗਰਵਾਲ ਨੇ ਹੁਕਮ ਜਾਰੀ ਕੀਤੇ। ਇਹ ਹੁਕਮ ਸੰਘੀ ਜਾਂਚ ਏਜੰਸੀ ਲਈ ਇੱਕ ਵੱਡੀ ਰਾਹਤ ਵਜੋਂ ਆਇਆ ਹੈ ਕਿਉਂਕਿ ਉਹ ਹੁਣ ਭੰਡਾਰੀ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਯੋਗ ਹੋ ਜਾਵੇਗੀ ਜਿਸ ਦੇ ਭਾਰਤ ਆਉਣ ਦੀਆਂ ਸੰਭਾਵਨਾਵਾਂ ਯੂਕੇ ਦੀ ਇੱਕ ਅਦਾਲਤ ਵੱਲੋਂ ਹਾਲ ਹੀ ਵਿੱਚ ਉਸ ਦੀ ਹਵਾਲਗੀ ਵਿਰੁੱਧ ਫੈਸਲੇ ਤੋਂ ਬਾਅਦ ਲਗਪਗ ਖਤਮ ਹੋ ਗਈਆਂ ਹਨ।
ਭੰਡਾਰੀ ਦੀ ਕਾਨੂੰਨੀ ਟੀਮ ਨੇ ਈਡੀ ਦੇ ਉਸ ਨੂੰ ਭਗੌੜਾ ਅਪਰਾਧੀ ਐਲਾਨਣ ਦੇ ਕਦਮ ਦਾ ਵਿਰੋਧ ਕਰਦੇ ਹੋਏ ਦਾਅਵਾ ਕੀਤਾ ਕਿ ਉਸ ਦੇ ਮੁਵੱਕਿਲ ਦੇ ਯੂਕੇ ਵਿੱਚ ਰਹਿਣ ਨੂੰ ਗੈਰਕਾਨੂੰਨੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ਨੂੰ ਯੂਕੇ ਵਿੱਚ ਰਹਿਣ ਦਾ ਕਾਨੂੰਨੀ ਅਧਿਕਾਰ ਹੈ।