ਮਾਤਾ ਵੈਸ਼ਨੋ ਦੇਵੀ ਮੰਦਰ ਗੜ੍ਹਸ਼ੰਕਰ ਵਿਖੇ 75ਵਾ ਸਪਤਾਹਿਕ ਸ਼੍ਰੀ ਹਨੂੰਮਾਨ ਚਾਲੀਸਾ ਪਾਠ 19 ਦਸੰਬਰ ਨੂੰ

ਗੜ੍ਹਸ਼ੰਕਰ 17 ਦਸੰਬਰ - ਗੜ੍ਹਸ਼ੰਕਰ ਦੀ ਦੀਪ ਕਲੋਨੀ ਦੇ ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ 19 ਦਸੰਬਰ ਦਿਨ ਮੰਗਲਵਾਰ ਨੂੰ 75ਵਾ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਮਾਜਸੇਵੀ ਚੇਤਨ ਕੁਮਾਰ ਨੇ ਦੱਸਿਆ ਕਿ ਸਵਾਮੀ ਕ੍ਰਿਸ਼ਨਾ ਨੰਦ ਮਹਾਰਾਜ ਜੀ ਦੇ ਵਿਸ਼ੇਸ਼ ਅਸ਼ੀਰਵਾਦ ਨਾਲ ਕਰਵਾਏ ਜਾ ਰਹੇ ਸ਼੍ਰੀ ਹਨੂੰਮਾਨ ਚਾਲੀਸਾ ਤੇ ਸ਼੍ਰੀ ਹਰੀ ਨਾਮ ਕੀਰਤਨ ਚ ਮਹਾਂਵੀਰ ਸ਼ਰਮਾ (ਦਿੱਲੀ) ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ।

ਗੜ੍ਹਸ਼ੰਕਰ 17 ਦਸੰਬਰ - ਗੜ੍ਹਸ਼ੰਕਰ ਦੀ ਦੀਪ ਕਲੋਨੀ ਦੇ ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ 19 ਦਸੰਬਰ ਦਿਨ ਮੰਗਲਵਾਰ ਨੂੰ 75ਵਾ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਮਾਜਸੇਵੀ ਚੇਤਨ ਕੁਮਾਰ ਨੇ ਦੱਸਿਆ ਕਿ ਸਵਾਮੀ ਕ੍ਰਿਸ਼ਨਾ ਨੰਦ ਮਹਾਰਾਜ ਜੀ ਦੇ ਵਿਸ਼ੇਸ਼ ਅਸ਼ੀਰਵਾਦ ਨਾਲ ਕਰਵਾਏ ਜਾ ਰਹੇ ਸ਼੍ਰੀ ਹਨੂੰਮਾਨ ਚਾਲੀਸਾ ਤੇ ਸ਼੍ਰੀ ਹਰੀ ਨਾਮ ਕੀਰਤਨ ਚ ਮਹਾਂਵੀਰ ਸ਼ਰਮਾ (ਦਿੱਲੀ) ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ। ਉਹਨਾਂ ਨੇ ਦਸਿਆ ਕਿ ਸ਼ਾਮ 7 ਵਜੇ ਤੋਂ 9ਵਜੇ ਤੱਕ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਹੋਵੇਗਾ ਅਤੇ 9.15 ਮਿੰਟ ਰਾਤ ਨੂੰ ਲੰਗਰ ਵਰਤਾਇਆ ਜਾਵੇਗਾ।ਚੇਤਨ ਕੁਮਾਰ ਨੇ ਸਮੂਹ ਸੰਗਤਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।