ਬ੍ਰਹਮਾ ਕੁਮਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀਆਂ ਨੂੰ ਰੱਖੜੀ ਬੰਨ੍ਹੀ
ਐਸ ਏ ਐਸ ਨਗਰ, 6 ਅਗਸਤ- ਬ੍ਰਹਮਾ ਕੁਮਾਰੀ ਸੰਸਥਾ ਵੱਲੋਂ ਪਿਛਲੇ 10 ਦਿਨਾਂ ਤੋਂ ਮਨਾਏ ਜਾ ਰਹੇ ਰੱਖੜੀ ਦੇ ਤਿਉਹਾਰ ਦੇ ਹਿੱਸੇ ਵਜੋਂ ਬ੍ਰਹਮਾ ਕੁਮਾਰੀਆਂ ਵੱਲੋਂ ਬ੍ਰਹਮਾਕੁਮਾਰੀ ਮੀਨਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲੀਸ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਰੱਖੜੀ ਬੰਨ੍ਹੀ ਗਈ।

ਇਸ ਮੌਕੇ ਬ੍ਰਹਮਾਕੁਮਾਰੀ ਮੀਨਾ ਨੇ ਕਿਹਾ ਕਿ ਰੱਖੜੀ ਇੱਕ ਵਿਲੱਖਣ ਤਿਉਹਾਰ ਹੈ ਜੋ ਭਾਰਤੀ ਸੱਭਿਆਚਾਰ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦਾ ਹੈ। ਇਹ ਤਿਉਹਾਰ ਭੈਣਾਂ ਅਤੇ ਭਰਾਵਾਂ ਵਿਚਕਾਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਅਤੇ ਜੇਕਰ ਕਿਸੇ ਕਾਰਨ ਕਰਕੇ ਆਪਸੀ ਰਿਸ਼ਤਿਆਂ ਵਿੱਚ ਦਰਾਰ ਆ ਜਾਂਦੀ ਹੈ, ਤਾਂ ਇਸ ਪਵਿੱਤਰ ਦਿਨ ਸਾਰੇ ਭੇਦਭਾਵ ਭੁੱਲ ਜਾਂਦੇ ਹਨ ਅਤੇ ਰਿਸ਼ਤਿਆਂ ਨੂੰ ਦੁਬਾਰਾ ਜੋੜਿਆ ਜਾਂਦਾ ਹੈ।
ਇਸ ਮੌਕੇ ਬ੍ਰਹਮਾਕੁਮਾਰੀਆਂ ਵੱਲੋਂ ਸ੍ਰੀਮਤੀ ਗੀਤਿਕਾ ਸਿੰਘ ਅਤੇ ਸ੍ਰੀਮਤੀ ਸੋਨਮ ਚੌਧਰੀ (ਦੋਵੇਂ ਵਧੀਕ ਡਿਪਟੀ ਕਮਿਸ਼ਨਰ), ਸਹਾਇਕ ਕਮਿਸ਼ਨਰ ਸ੍ਰੀਮਤੀ ਡਾ. ਅੰਕਿਤਾ ਕਸਲ, ਐਸ ਡੀ ਐਮ ਸ੍ਰੀਮਤੀ ਦਮਨਜੀਤ ਕੌਰ, ਐਸ ਐਸ ਪੀ ਵਿਜੀਲੈਂਸ ਸ੍ਰੀ ਅਰੁਣ ਸੈਣੀ ਨੂੰ ਰੱਖੜੀ ਬੰਨ੍ਹੀ ਗਈ।