ਸੰਜੀਵਨ ਦੇ ਨਾਟਕ ‘ਜਹਾਜ਼’ ਦੀ ਰਿਹਰਸਲ ਜ਼ੋਰਾਂ ਤੇ

ਐਸ ਏ ਐਸ ਨਗਰ, 15 ਦਸੰਬਰ - ਨਾਟਕਕਾਰ ਸੰਜੀਵਨ ਲਿਖਤ ਅਤੇ ਨਿਰਦੇਸ਼ਿਤ ਨਾਟਕ ‘ਜਹਾਜ਼’ ਦੀ ਰਿਹਰਸਲ ਅੱਜ ਕੱਲ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਇਸ ਨਾਟਕ ਦਾ ਮੰਚਨ 20 ਦਸੰਬਰ ਨੂੰ ਸ਼ਾਮ 6.30 ਵਜੇ, ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਕੀਤਾ ਜਾਣਾ ਹੇ।

ਐਸ ਏ ਐਸ ਨਗਰ, 15 ਦਸੰਬਰ - ਨਾਟਕਕਾਰ ਸੰਜੀਵਨ ਲਿਖਤ ਅਤੇ ਨਿਰਦੇਸ਼ਿਤ ਨਾਟਕ ‘ਜਹਾਜ਼’ ਦੀ ਰਿਹਰਸਲ ਅੱਜ ਕੱਲ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਇਸ ਨਾਟਕ ਦਾ ਮੰਚਨ 20 ਦਸੰਬਰ ਨੂੰ ਸ਼ਾਮ 6.30 ਵਜੇ, ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਕੀਤਾ ਜਾਣਾ ਹੇ।

ਸੰਜੀਵਨ ਨੇ ਦੱਸਿਆ ਕਿ ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਨਾਟਕ ਮੌਕੇ ਮਿਲਕ ਫੈਡ ਦੇ ਐਮ ਡੀ ਸ੍ਰੀ ਕਮਲ ਗਰਗ ਵਿਸ਼ੇਸ਼ ਮਹਿਮਾਨ ਹੋਣਗੇ।

ਨਾਟਕ ਜਹਾਜ਼ ਬਾਰੇ ਗੱਲ ਕਰਦਿਆਂ ਸੰਜੀਵਨ ਨੇ ਦੱਸਿਆ ਕਿ ਆਪਣੇ ਮੁਲਕ ਵਿਚ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਹੋਰ ਅਨੇਕਾਂ ਦਿੱਕਤਾ-ਦੁਸ਼ਵਾਰੀਆਂ ਤੋਂ ਪ੍ਰੇਸ਼ਾਨ ਹੋ ਕੇ ਖੁਸ਼ਹਾਲ ਜ਼ਿੰਦਗੀ, ਸਰਬਸੰਪਨ ਤੇ ਐਸ਼ੋ ਇਸ਼ਰਤ ਵਾਲੀ ਜ਼ਿੰਦਗੀ ਜਿਊਣ ਦੇ ਵੱਡੇ-ਵੱਡੇ ਸੁਪਨੇ ਲੈ ਕੇ ਆਮ ਤੌਰ ਤੇ ਭਾਰਤੀ ਖਾਸ ਤੌਰ ਤੇ ਪੰਜਾਬੀ ਜਹਾਜ਼ ਚੜਣ ਦੀ ਚੂਹਾ ਦੌੜ ਵਿਚ ਸ਼ਾਮਿਲ ਹਨ ਅਤੇ ਉਹ ਕੋਈ ਵੀ ਜਾਇਜ਼/ਨਾਜਇਜ਼ ਹਰਬਾ ਵਰਤ ਕੇ ਕਨੇਡਾ, ਅਮਰੀਕ, ਇੰਗਲੈਂਡ ਜਾਂ ਕਿਸੇ ਹੋਰ ਮੁਲਕ ਲਈ ਉਡਾਰੀ ਮਾਰਨਾ ਚਾਹੁੰਦੇ ਹਨ। ਇਹ ਨਾਟਕ ਜਹਾਜ਼ ਚੜ੍ਹਣ ਦੇ ਕਾਰਣਾ ਅਤੇ ਜਹਾਜ਼ ਚੜ ਚੁੱਕਿਆਂ ਦੀ ਤਰਾਸਦੀ ਬਿਆਨਦਾ ਹੈ।

ਨਾਟਕ ਦੇ ਗੀਤ ਚਰਿਚੱਤ ਸ਼ਾਇਰ ਜਸਵਿੰਦਰ ਦੇ ਹਨ ਅਤੇ ਰੰਗਕਰਮੀ ਮਨੀ ਸਭਰਵਾਲ, ਦਵਿੰਦਰ ਕੌਰ ਢਿੱਲੋਂ, ਗੁਰਵਿੰਦਰ ਬੈਦਵਾਣ, ਜਸਪ੍ਰੀਤ ਕੌਰ, ਭੂਵਨ ਅਜ਼ਾਦ, ਰਿੰਕੂ ਜੈਨ, ਆਸ਼ਾ ਸਕਲਾਨੀ, ਹਰਇੰਦਰ ਸਿੰਘ ਹਰ, ਪੀਯੂਸ਼, ਨਿਹਾਰਿਕਾ ਸੋਹਲ ਵੱਖ-ਵੱਖ ਕਿਰਦਾਰ ਨਿਭਾ ਰਹੇ ਹਨ।