
ਧਰਮਗੜ੍ਹ ਵਿਖੇ ਵਿਛੜੇ ਨੌਜਵਾਨਾਂ ਦੀ ਯਾਦ ਵਿੱਚ ਤੀਜਾ ਖੂਨਦਾਨ ਕੈਂਪ ਲਗਾਇਆ
ਐਸ ਏ ਐਸ ਨਗਰ, 9 ਅਕਤੂਬਰ - ਬਨੂੜ ਦੇ ਨੇੜੇ ਪਿੰਡ ਧਰਮਗੜ੍ਹ ਵਿੱਚ ਵੱਖ ਵੱਖ ਘਟਨਾਵਾਂ ਦੌਰਾਨ ਵਿਛੜ ਚੁੱਕੇ ਨੌਜਵਾਨਾਂ ਦੀ ਯਾਦ ਵਿੱਚ ਤੀਜੇ ਖੂਨਦਾਨ ਕੈਂਪ ਦਾ ਆਯੋਜਨ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕੀਤਾ ਗਿਆ।
ਐਸ ਏ ਐਸ ਨਗਰ, 9 ਅਕਤੂਬਰ - ਬਨੂੜ ਦੇ ਨੇੜੇ ਪਿੰਡ ਧਰਮਗੜ੍ਹ ਵਿੱਚ ਵੱਖ ਵੱਖ ਘਟਨਾਵਾਂ ਦੌਰਾਨ ਵਿਛੜ ਚੁੱਕੇ ਨੌਜਵਾਨਾਂ ਦੀ ਯਾਦ ਵਿੱਚ ਤੀਜੇ ਖੂਨਦਾਨ ਕੈਂਪ ਦਾ ਆਯੋਜਨ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕੀਤਾ ਗਿਆ। ਇਹ ਕੈਂਪ ਮਲਕੀਤ ਸਿੰਘ, ਗੁਰਪਿਆਰ ਸਿੰਘ, ਸਤਨਾਮ ਸਿੰਘ ਤੇ ਹਰਪ੍ਰੀਤ ਸਿੰਘ ਦੀ ਯਾਦ ਵਿੱਚ ਲਗਾਇਆ ਜਾਂਦਾ ਹੈ।
ਖੂਨਦਾਨ ਕੈਂਪ ਦੀ ਸ਼ੁਰੂਆਤ ਪਰਿਵਾਰਕ ਮੈਂਬਰਾਂ ਨਰਿੰਦਰ ਸਿੰਘ, ਜਾਗਰ ਸਿੰਘ, ਮੇਹਰ ਸਿੰਘ, ਗੁਰਵਿੰਦਰ ਸਿੰਘ, ਨੰਬਰਦਾਰ ਪਿਆਰਾ ਸਿੰਘ ਵੱਲੋਂ ਗੁਰੁਦੁਆਰਾ ਸਾਹਿਬ ਵਿਚ ਅਰਦਾਸ ਕਰ ਕੇ ਕੀਤੀ ਗਈ। ਕੈਂਪ ਦੇ ਪ੍ਰਬੰਧਕ ਮਾਸਟਰ ਹਰਪ੍ਰੀਤ ਸਿੰਘ ਧਰਮਗੜ੍ਹ ਤੇ ਚਰਨਜੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਗੌਰਮਿੰਟ ਮੈਡੀਕਲ ਕਾਲਜ ਚੰਡੀਗੜ੍ਹ ਤੋਂ ਆਈ ਡਾ. ਸਿਮਰਨ ਦੀ ਟੀਮ ਵਲੋਂ ਖੂਨਦਾਨੀਆਂ ਤੋਂ 71 ਯੂਨਿਟ ਖੂਨ ਇਕੱਠਾ ਕੀਤਾ ਗਿਆ।
ਇਸ ਮੌਕੇ ਸੇਵਾਦਾਰ ਚਾਚਾ ਕਰਨੈਲ ਸਿੰਘ, ਕਰਤਾਰ ਸਿੰਘ, ਅਮਰੀਕ ਸਿੰਘ, ਨੂਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਸੁਨੀਲ ਕੁਮਾਰ ਸੋਮਾ, ਅਰਜਨ ਸਿੰਘ, ਜਸਮਨ ਸਿੰਘ, ਮਲਕੀਤ ਸਿੰਘ, ਸੁਖਜਿੰਦਰ ਸਿੰਘ, ਜੱਸੀ, ਕਰਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ ਹਾਜ਼ਰ ਸਨ।
